ਸ਼ਿਮਲਾ ''ਚ 8 ਮਕਾਨ ਸੜ ਕੇ ਹੋਏ ਸੁਆਹ, ਕਰੋੜਾਂ ਦੀ ਜਾਇਦਾਦ ਨੂੰ ਪੁੱਜਾ ਨੁਕਸਾਨ
Sunday, Sep 03, 2023 - 06:01 PM (IST)
ਸ਼ਿਮਲਾ- ਸ਼ਿਮਲਾ ਦੇ ਰੋਹੜੂ ਸਬ-ਡਿਵੀਜ਼ਨ 'ਚ ਇਕ ਬਹੁ-ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ, ਜੋ ਆਲੇ-ਦੁਆਲੇ ਦੇ 7 ਮਕਾਨਾਂ ਵਿਚ ਫੈਲ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ, ਕਿਉਂਕਿ ਅੱਗ ਲੱਗਦੇ ਹੀ ਲੋਕ ਘਰਾਂ 'ਚੋਂ ਸਮੇਂ ਰਹਿੰਦੇ ਬਾਹਰ ਨਿਕਲ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਟਿੱਕਰ ਇਲਾਕੇ ਦੇ ਦਰੋਤੀ ਪਿੰਡ 'ਚ ਸਥਿਤ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਅੱਗ ਲੱਗ ਗਈ, ਜਿਸ ਦੀ ਲਪੇਟ 'ਚ ਆਲੇ-ਦੁਆਲੇ ਸਥਿਤ ਅਤੇ ਲੱਕੜ ਨਾਲ ਬਣੇ ਮਕਾਨ ਵੀ ਆ ਗਏ।
ਇਹ ਵੀ ਪੜ੍ਹੋ- 'ਇਕ ਦੇਸ਼, ਇਕ ਚੋਣ' ਦੀ ਧਾਰਨਾ ਤੋਂ ਆਮ ਆਦਮੀ ਨੂੰ ਕੀ ਮਿਲੇਗਾ: CM ਕੇਜਰੀਵਾਲ
ਅਧਿਕਾਰੀਆਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ 3 ਵਾਹਨਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਨੇ ਕਿਹਾ ਕਿ ਇਨ੍ਹਾਂ ਮਕਾਨਾਂ ਵਿਚ ਕਰੀਬ 21 ਪਰਿਵਾਰ ਰਹਿੰਦੇ ਸਨ, ਜੋ ਹੁਣ ਬੇਘਰ ਹੋ ਗਏ ਹਨ। ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਵਿਵਸਥਾ ਕੀਤੀ ਹੈ। ਪੁਲਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਵਿਚ ਜੁੱਟੀ ਹੋਈ ਹੈ ਪਰ ਸ਼ੁਰੂਆਤੀ ਜਾਂਚ ਸ਼ਾਰਟ ਸਰਕਿਟ ਵੱਲ ਇਸ਼ਾਰਾ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਅੱਗੇ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8