ਦੰਤੇਵਾੜਾ : ਮਾਲਗੱਡੀ ਦੇ 8 ਕੋਚ ਡੱਬੇ ਪੱਟਰੀ ਤੋਂ ਉਤਰੇ, ਨਕਸਲੀ ਸਾਜ਼ਿਸ਼ ਦੀ ਸ਼ੱਕ

06/24/2018 1:13:18 PM

ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ 'ਚ ਐਤਵਾਰ ਸਵੇਰੇ ਇਕ ਮਾਲਗੱਡੀ ਪਟਰੀ ਤੋਂ ਉਤਰ ਗਈ | ਹਾਦਸੇ ਦੀ ਮੁੱਖ ਵਜ੍ਹਾ ਕੀ ਰਹੀ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਈ | ਮੌਕੇ 'ਤੇ ਪੁਲਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਜ਼ੂਦ ਹਨ | ਹਾਲਾਂਕਿ ਮਾਲਗੱਡੀ ਜਿਨ੍ਹਾਂ ਹਾਲਾਤਾਂ 'ਚ ਪਲਟੀ ਹੈ, ਉਸ ਤੋਂ ਇਸ 'ਚ ਨਕਸਲੀਆਂ ਸਾਜ਼ਿਸ਼ ਹੋਣ ਦਾ ਸ਼ੱਕ ਪੈਦਾ ਹੋ ਰਿਹਾ ਹੈ |


ਹਾਦਸੇ 'ਚ ਫਿਲਾਹਲ ਕਿਸੇ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ | ਇਹ ਘਟਨਾ ਭਾਂਸੀ ਅਤੇ ਕਮਾਲੁਰ ਇਲਾਕੇ ਦੇ ਵਿਚਕਾਰ ਉਸ ਸਮੇਂ ਵਾਪਰੀ, ਜਦੋਂ ਮਾਲਗੱਡੀ ਇਕ ਪੁੱਲ ਤੋਂ ਗੁਜਰ ਰਹੀ ਸੀ | ਹਾਦਸਾ ਇੰਨਾ ਭਿਆਨਕ ਹਾਦਸਾ ਸੀ ਕਿ ਮਾਲਗੱਡੀ ਦੇ 8 ਕੋਚ ਪੁੱਲ ਤੋਂ ਹੇਠਾਂ ਆ ਡਿੱਗੇ |
ਅਜੇ ਘਟਨਾ ਦਾ ਕਾਰਨ ਪਤਾ ਨਹੀਂ ਲੱਗਿਆ ਪਰ ਸ਼ੁਰੂਆਤੀ ਜਾਂਚ 'ਚ ਨਕਸਲੀ ਸਾਜ਼ਿਸ਼ ਦੀ ਸ਼ੱਕ ਪੈਂਦਾ ਹੋ ਰਹੀ ਹੈ | ਦੱਸਣਾ ਚਾਹੁੰਦੇ ਹਾਂ ਕਿ ਛੱਤੀਸਗੜ੍ਹ ਦਾ ਦੰਤੇਵਾੜਾ ਇਕ ਨਕਸਲ ਪ੍ਰਭਾਵਿਤ ਜ਼ਿਲਾ ਹੈ ਅਤੇ ਇਥੇ ਬੀਤੇ ਦਿਨਾਂ 'ਚ ਵੱਡੇ ਨਕਸਲੀ ਹਮਲੇ ਹੋਏ ਹਨ |


Related News