ਸਰਕਾਰੀ ਸਕੂਲਾਂ ਦੇ ਮਿਡ-ਡੇ-ਮੀਲ ਭੋਜਨ 'ਚ ਹੁਣ ਬੱਚਿਆਂ ਨੂੰ ਖਾਣ ਲਈ ਮਿਲਣਗੇ ਆਂਡੇ ਅਤੇ ਕੇਲੇ

Wednesday, Nov 08, 2023 - 04:50 PM (IST)

ਮੁੰਬਈ- ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਭੋਜਨ 'ਚ ਆਂਡਾ ਅਤੇ ਕੇਲਾ ਖਾਣ ਲਈ ਦਿੱਤਾ ਜਾਵੇਗਾ। ਇਹ ਫ਼ੈਸਲਾ ਮਹਾਰਾਸ਼ਟਰ ਸਰਕਾਰ ਵਲੋਂ ਲਿਆ ਗਿਆ ਹੈ। ਮੰਗਲਵਾਰ ਨੂੰ ਜਾਰੀ ਇਕ ਸਰਕਾਰੀ ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਚੌਲ ਅਤੇ ਦਾਲ ਤੋਂ ਬਣੀ ਖਿਚੜੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਫ਼ਤੇ 'ਚ ਇਕ ਵਾਰ (ਬੁੱਧਵਾਰ ਜਾਂ ਸ਼ੁੱਕਰਵਾਰ) ਨੂੰ ਉਬਲੇ ਆਂਡੇ ਜਾਂ ਆਂਡਾ ਬਰਿਆਨੀ ਵੀ ਪਰੋਸੀ ਜਾਵੇਗੀ ਅਤੇ ਸ਼ਾਕਾਹਾਰੀ ਵਿਦਿਆਰਥੀਆਂ ਨੂੰ ਉਸ ਦਿਨ ਕੇਲਾ ਜਾਂ ਕੋਈ ਹੋਰ ਫ਼ਲ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਵਿਧਾਨ ਸਭਾ ’ਚ ਨਿਤੀਸ਼ ਨੇ ਔਰਤਾਂ ਨੂੰ ਲੈ ਕੇ ਕੀਤੀ ਅਸ਼ਲੀਲ ਟਿੱਪਣੀ, ਫਿਰ ਮੰਗੀ ਮੁਆਫ਼ੀ

ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਚਾਲੂ ਸਿੱਖਿਅਕ ਸਾਲ (2023-24) 'ਚ ਲਾਗੂ ਕੀਤਾ ਜਾਵੇਗਾ। ਪ੍ਰਸਤਾਵ 'ਚ ਕਿਹਾ ਗਿਆ ਕਿ ਆਂਡੇ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਯੋਜਨਾ 'ਚ ਸ਼ਾਮਲ ਕੀਤੇ ਜਾਣਗੇ। ਨਿਯਮਿਤ ਪੋਸ਼ਣ ਤੋਂ ਇਲਾਵਾ 23 ਹਫ਼ਤਿਆਂ ਤੱਕ ਹਫ਼ਤੇ ਵਿਚ ਇਕ ਵਾਰ ਆਂਡੇ ਦਿੱਤੇ ਜਾਣਗੇ। ਇਹ ਵਿਵਸਥਾ ਪੇਂਡੂ ਖੇਤਰਾਂ ਵਿਚ ਸਕੂਲ ਪ੍ਰਬੰਧਨ ਕਮੇਟੀ ਅਤੇ ਸ਼ਹਿਰੀ ਖੇਤਰਾਂ 'ਚ ਕੇਂਦਰੀ ਰਸੋਈ ਉਪਲੱਬਧ ਕਰਾਉਣ ਵਾਲੀ ਏਜੰਸੀ ਵਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਦੂਸ਼ਣ ਕਾਰਨ 9 ਤੋਂ 18 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ

ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਪੇਂਡੂ ਖੇਤਰਾਂ ਵਿਚ ਸਕੂਲ ਪ੍ਰਬੰਧਨ ਕਮੇਟੀ ਆਂਡੇ ਖਰੀਦੇਗੀ। ਹਰ ਬੁੱਧਵਾਰ ਜਾਂ ਸ਼ੁੱਕਰਵਾਰ ਨੂੰ ਉਬਲੇ ਆਂਡੇ, ਆਂਡਾ ਪੁਲਾਵ ਜਾਂ ਆਂਡਾ ਬਰਿਆਨੀ ਅਤੇ ਜੋ ਬੱਚੇ ਸ਼ਾਕਾਹਾਰੀ ਹਨ, ਉਨ੍ਹਾਂ ਨੂੰ ਕੇਲਾ ਜਾਂ ਕੋਈ ਹੋਰ ਫ਼ਲ ਦਿੱਤਾ ਜਾਵੇਗਾ। ਮਿਡ-ਡੇ-ਮਿਲ ਭੋਜਨ ਯੋਜਨਾ ਜਮਾਤ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News