ਹਿਮਾਚਲ ''ਚ ਸਿੱਖਿਆ ਮੰਤਰੀ ਸਮੇਤ ਭਾਜਪਾ ਦੇ 2 ਵੱਡੇ ਨੇਤਾ ਕੋਰੋਨਾ ਪਾਜ਼ੇਟਿਵ

01/14/2022 6:42:07 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਸੰਕਰਮਣ ਦੇ ਤੇਜ਼ੀ ਨਾਲ ਪੈਰ ਪਸਾਰਨ ਕਾਰਨ 2 ਵੱਡੇ ਨੇਤਾ ਸੁਰੇਸ਼ ਕਸ਼ਯਪ ਅਤੇ ਭਾਜਪਾ ਦੇ ਸਹਿ ਇੰਚਾਰਜ ਸੰਜੇ ਟੰਡਨ ਤੋਂ ਇਲਾਵਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਗੋਵਿੰਦ ਠਾਕੁਰ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਪ੍ਰਦੇਸ਼ ਪ੍ਰਝਾਨ ਸੁਰੇਸ਼ ਕਸ਼ਯਪ ਕੋਰੋਨਾ ਪਾਜ਼ੇਟਿਪ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ,''ਸ਼ੁਰੂਆਤੀ ਲੱਛਣ ਦਿੱਸਣ 'ਤੇ ਮੈਂ ਕੋਰੋਨਾ ਦੀ ਜਾਂਚ ਕਰਵਾਈ ਅਤੇ ਮੇਰੇ ਰਿਪੋਰਟ ਪਾਜ਼ੇਟਿਵ ਆਈ ਹੈ। ਖੁਦ ਨੂੰ ਆਈਸੋਲੇਸ਼ਨ 'ਚ ਰਹਿੰਦੇ ਹਨ, ਡਾਕਟਰ ਦੀਆਂ ਸਾਰੀਆਂ ਸਲਾਹਾਂ ਦਾ ਪਾਲਣ ਕਰ ਰਿਹਾ ਹਾਂ। ਪਿਛਲੇ ਦਿਨੀਂ ਮੇਰੇ ਸੰਪਰਕ 'ਚ ਆਏ ਸਾਰੇ ਲੋਕ ਆਪਣੀ ਜਾਂਚ ਕਰਵਾ ਲੈਣ ਅਤੇ ਖ਼ੁਦ ਨੂੰ ਮੈਡੀਕਲ ਸਲਾਹ ਤੋਂ ਆਈਸੋਲੇਟ ਕਰ ਲੈਣ। ਹੁਣ ਭਾਜਪਾ ਸਰਕਾਰ 'ਚ ਸਿੱਖਿਆ ਮੰਤਰੀ ਗੋਬਿੰਦ ਸਿੰਘ ਠਾਕੁਰ ਵੀ ਪੀੜਤ ਪਾਏ ਗਏ ਹਨ।

ਇਹ ਵੀ ਪੜ੍ਹੋ : ਭਾਰਤ 'ਚ 1901 ਤੋਂ ਬਾਅਦ 5ਵਾਂ ਸਭ ਤੋਂ ਗਰਮ ਸਾਲ ਰਿਹੈ 2021: ਮੌਸਮ ਵਿਭਾਗ

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਭਾਜਪਾ ਦੇ ਸਹਿ ਇੰਚਾਰਜ ਸੰਜੇ ਟੰਡਨ ਵੀ ਪਾਜ਼ੇਟਿਵ ਪਾਏ ਗਏ ਹਨ। ਦੱਸਣਯੋਗ ਹੈ ਕਿ ਪ੍ਰਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਆ ਚੁਕੀ ਹੈ। ਰੋਜ਼ਾਨਾ ਭਾਰੀ ਗਿਣਤੀ 'ਚ ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ। ਪ੍ਰਦੇਸ਼ 'ਚ ਕੋਰੋਨਾ ਦਾ ਸਰਗਰਮ ਅੰਕੜਾ ਵਧ ਕੇ 8 ਹਜ਼ਾਰ ਤੋਂ ਪਾਰ ਹੋ ਗਿਆ ਹੈ। ਜਦੋਂ ਕਿ ਪ੍ਰਦੇਸ਼ 'ਚ ਕੋਰੋਨਾ ਨਾਲ ਹੁਣ ਤੱਕ 3871 ਲੋਕਾਂ ਦੀ ਮੌਤ ਹੋ ਚੁਕੀ ਹੈ। ਜ਼ਿਲ੍ਹਾ ਸਿਰਮੌਰ 'ਚ 6 ਮਹੀਨੇ ਦੇ ਕੋਰੋਨਾ ਸੰਕ੍ਰਮਿਤ ਬੱਚੇ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਸੈਂਪਲ ਲੈਣ ਦੀ ਗਿਣਤੀ ਵਧਾ ਦਿੱਤੀ ਹੈ। ਇਸ ਦੌਰਾਨ 12320 ਲੋਕਾਂ ਦੇ ਸੈਂਪਲ ਲਏ ਹਨ। ਉੱਥੇ ਹੀ ਵੀਰਵਾਰ ਨੂੰ ਐੱਨ.ਆਈ.ਟੀ. ਦੇ 23 ਵਿਦਿਆਰਥੀਆਂ, ਕੇਂਦਰੀ ਸਕੂਲ ਹਮੀਰਪੁਰ ਦੇ ਪ੍ਰਿੰਸੀਪਲ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਐੱਨ.ਆਈ.ਟੀ. 'ਚ ਹੁਣ ਤੱਕ 300 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਹੋ ਚੁਕੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ : ਅਰਵਿੰਦ ਕੇਜਰੀਵਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News