ਗੋਆ ਦੇ ਕੈਸੀਨੋ ’ਚ ਈ. ਡੀ. ਦੀ ਟੀਮ ’ਤੇ ਹਮਲਾ, ਮਾਮਲਾ ਦਰਜ
Saturday, Dec 14, 2024 - 07:14 PM (IST)
ਪਣਜੀ (ਏਜੰਸੀ)- ਗੋਆ ਵਿਚ ਇਕ ਕੈਸੀਨੋ ਦੇ ਕਰਮਚਾਰੀਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ‘ਕਰੂਜ਼ ਕੈਸੀਨੋ ਪ੍ਰਾਈਡ’ ਦੇ ਡਾਇਰੈਕਟਰ, ਦੋ ਸੀਨੀਅਰ ਮੁਲਾਜ਼ਮਾਂ ਤੇ ਕੁਝ ਹੋਰਾਂ ਖ਼ਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਘਰ 'ਚ ਸੁੱਤਾ ਪਿਆ ਸੀ ਪਤੀ, ਪਤਨੀ ਨੇ ਗੁਆਂਢੀ ਨਾਲ ਮਿਲ ਸਿਰ 'ਚ ਇੱਟਾਂ ਮਾਰ ਕੀਤਾ ਕਤਲ
ਅਧਿਕਾਰੀ ਨੇ ਦੱਸਿਆ ਕਿ ਪਣਜੀ ਪੁਲਸ ਸਟੇਸ਼ਨ ’ਚ ਦਰਜ ਸ਼ਿਕਾਇਤ ਦੇ ਮੁਤਾਬਕ ਕੈਸੀਨੋ ਕਰਮਚਾਰੀਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਨਿਰਦੇਸ਼ਕ ਪੋਲੂਰੀ ਚੇਨਾ ਕੇਸ਼ਵ ਰਾਓ ਅਤੇ ਉਨ੍ਹਾਂ ਦੀ ਟੀਮ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ। ਈ. ਡੀ. ਦੀ ਇਹ ਟੀਮ ਮਨੀ ਲਾਂਡਰਿੰਗ ਮਾਮਲੇ ਵਿਚ ਤਲਾਸ਼ੀ ਲਈ ਉੱਥੇ ਪਹੁੰਚੀ ਸੀ। ਈ. ਡੀ. ਨੇ ਕੈਸੀਨੋ ਡਾਇਰੈਕਟਰ ਅਤੇ ਕਰਮਚਾਰੀਆਂ ’ਤੇ ਮਨੀ ਲਾਂਡਰਿੰਗ ਮਾਮਲੇ ’ਚ ਕੈਸੀਨੋ ਦੀ ਤਲਾਸ਼ੀ ਦੌਰਾਨ ਇਕੱਠੇ ਕੀਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਵੀ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: ਦਿੱਲੀ ਨੂੰ ਕਿਹਾ ਜਾ ਰਿਹਾ ਹੈ ‘ਅਪਰਾਧ ਦੀ ਰਾਜਧਾਨੀ’ : ਕੇਜਰੀਵਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8