ED ਨੇ ਆਨਲਾਈਨ ਭੁਗਤਾਨ ਪਲੇਟਫਾਰਮਾਂ ਦੇ ਖਾਤਿਆਂ ’ਚ ਰੱਖੇ 9.82 ਕਰੋੜ ਕੀਤੇ ਜ਼ਬਤ

09/29/2022 7:21:39 PM

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ‘ਚੀਨੀ ਕੰਟਰੋਲ’ ਵਾਲੇ ਇਕ ਨਿਵੇਸ਼ ਐਪ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ 'ਚ ਕੁਝ ਆਨਲਾਈਨ ਭੁਗਤਾਨ ਪਲੇਟਫਾਰਮਾਂ ਦੇ ਵਪਾਰੀ ਖਾਤਿਆਂ 'ਚ ਰੱਖੇ ਹੋਏ 9.82 ਕਰੋੜ ਰੁਪਏ ਮੁੱਲ ਦਾ ਫੰਡ ਜ਼ਬਤ ਕੀਤਾ। ਜਾਂਚ ਏਜੰਸੀ ਨੇ ਦੂਜੀ ਵਾਰ ਆਨਲਾਈਨ ਭੁਗਤਾਨ ਮੰਚਾਂ ਦੇ ਵਪਾਰੀ ਖਾਤਿਆਂ 'ਚ ਰੱਖੀ ਹੋਈ ਰਾਸ਼ੀ ਜ਼ਬਤ ਕੀਤੀ ਹੈ। ਈ.ਡੀ. ਨੇ ਵੀਰਵਾਰ ਨੂੰ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ,''ਕੋਮਿਨ ਨੈੱਟਵਰਕ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਅਤੇ ਕੁਝ ਹੋਰ ਚੀਨੀ ਕੰਟਰੋਲ ਵਾਲੀਆਂ ਇਕਾਈਆਂ ਦਾ ਗੈਰ-ਵਿੱਤੀ ਬੈਂਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.) ਨਾਲ ਸੇਵਾ ਕਰਾਰ ਹੈ। ਚੀਨ ਦੀ ਮਲਕੀਅਤ ਵਾਲੀਆਂ ਇਹ ਇਕਾਈਆਂ ਕੈਸ਼ਹੋਮ, ਕੈਸ਼ਮਾਰਟ ਅਤੇ ਈਜੀਲੋਨ ਵਰਗੇ ਕਈ ਸ਼ੱਕੀ ਕਰਜ਼ ਅਤੇ ਹੋਰ ਐਪ ਦਾ ਸੰਚਾਲਨ ਕਰ ਰਹੀਆਂ ਸਨ। ਉਹ ਇਨ੍ਹਾਂ ਮੋਬਾਇਲ ਐਪ ਦਾ ਸੰਚਾਲਨ ਕਰਨ ਦੇ ਨਾਮ 'ਤੇ ਆਮ ਲੋਕਾਂ ਤੋਂ ਪੈਸਾ ਵੀ ਜੁਟਾਉਣ 'ਚ ਸ਼ਾਮਲ ਸਨ। 

ਇਹ ਵੀ ਪੜ੍ਹੋ : ਭਾਰਤ ਇਕ ਅਮੀਰ ਦੇਸ਼ ਪਰ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੀ ਆਬਾਦੀ : ਗਡਕਰੀ

ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਨਜ਼ਰ ਐਪ-ਆਧਾਰਤ ਟੋਕਨ ਐੱਚ.ਪੀ.ਜ਼ੈੱਡ 'ਤੇ ਲੱਗੀ ਹੋਈ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਅਧੀਨ ਕੋਮਿਨ ਨੈੱਟਵਰਕ ਤਕਨਾਲੋਜੀ, ਮੋਬਿਕ੍ਰੇਡ ਤਕਨਾਲੋਜੀ ਪ੍ਰਾਈਵੇਟ ਲਿਮਟਿਡ, ਬਾਇਤੂ ਟੈਕਨਾਲੋਜੀ, ਅਲਿਏ ਨੈੱਟਵਰਕ, ਵੀਕੈਸ਼ ਟੈਕਨਾਲੋਜੀ, ਲਾਰਟਿੰਗ ਪ੍ਰਾਈਵੇਟ ਲਿਮਟਿਡ, ਮੈਜਿਕ ਬਰਡ ਟੈਕਨਾਲੋਜੀ ਅਤੇ ਐਸਪਰਲ ਸਰਵਿਸੇਜ਼ ਪ੍ਰਾਈਵੇਟ ਲਿਮਟਿਡ ਦਾ ਫੰਡ ਜ਼ਬਤ ਕੀਤਾ ਗਿਆ ਹੈ। ਈ.ਡੀ. ਨੇ ਕਿਹਾ,''ਚੀਨ ਦੇ ਕੰਟਰੋਲ ਵਾਲੀਆਂ ਕਈ ਇਕਾਈਆਂ ਦੇ ਵਪਾਰੀ ਖਾਤਿਆਂ 'ਚ .82 ਕਰੋੜ ਰੁਪਏ ਮੁੱਲ ਦੇ ਫੰਡ ਨੂੰ ਜ਼ਬਤ ਕਰ ਲਿਆ ਹੈ।'' ਜਾਂਚ ਏਜੰਸੀ ਨੇ ਕੁਝ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਦੀ ਇਕ ਮੁਹਿੰਮ ਚਲਾਈ ਸੀ, ਜਿਸ ਦੌਰਾਨ 46.67 ਕਰੋੜ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਗਈ ਸੀ। ਉਸ ਮੁਹਿੰਮ 'ਚ ਈਜਬਜ, ਰੇਜਰਪੇ, ਕੈਸ਼ਫ੍ਰੀ ਅਤੇ ਪੇਟੀਐੱਮ ਵਰਗੇ ਭੁਗਤਾਨ ਮੰਚਾਂ ਦੇ ਖਾਤਿਆਂ 'ਚ ਰੱਖੀ ਹੋਈ ਰਾਸ਼ੀ ਜ਼ਬਤ ਕੀਤੀ ਗਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News