ਏਅਰਸੈੱਲ-ਮੈਕਸਿਸ ਮਾਮਲਾ:ਈ.ਡੀ. ਨੇ ਜ਼ਬਤ ਕੀਤੀ ਕਾਰਤੀ ਚਿਦਾਂਬਰਮ ਦੀ 54 ਕਰੋੜ ਦੀ ਸੰਪਤੀ
Thursday, Oct 11, 2018 - 11:46 AM (IST)

ਨਵੀਂ ਦਿੱਲੀ— ਏਅਰਸੈੱਲ-ਮੈਕਸਿਸ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਪੀ.ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੂੰ ਵੱਡਾ ਝਟਕਾ ਮਿਲਿਆ ਹੈ। ਈ.ਡੀ. ਨੇ ਕਾਰਤੀ ਦੀ 54 ਕਰੋੜ ਦੀ ਸੰਪਤੀ ਜ਼ਬਤ ਕਰ ਲਈ ਹੈ। ਸੂਤਰਾਂ ਮੁਤਾਬਕ ਚਿਦਾਂਬਰਮ ਦੀ ਦਿੱਲੀ, ਲੰਡਨ, ਬ੍ਰਿਟੇਨ, ਸਪੇਨ ਅਤੇ ਪੈਰਿਸ ਦੀ ਪ੍ਰਾਪਰਟੀ ਜ਼ਬਤ ਕਰ ਲਈ ਗਈ ਹੈ।
ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ ਅਤੇ ਈ.ਡੀ. ਵੱਲੋਂ ਦਾਖ਼ਲ ਪੀ.ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦਾਂਬਰਮ ਦੀ ਗ੍ਰਿਫਤਾਰੀ ਰੋਕ ਦਿੱਤੀ ਅਤੇ ਅੰਤਰਿਮ ਸੁਰੱਖਿਆ ਇਕ ਨਵੰਬਰ ਤੱਕ ਵਧਾ ਦਿੱਤੀ ਸੀ। ਸੀ.ਬੀ.ਆਈ. ਇਸ ਗੱਲ ਦੀ ਜਾਂਚ ਕਰ ਹੀ ਹੈ ਕਿ 2006 'ਚ ਵਿੱਤ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਚਿਦਾਂਬਰਮ ਨੇ ਕਿਸ ਤਰ੍ਹਾਂ ਇਕ ਵਿਦੇਸ਼ੀ ਕੰਪਨੀ ਨੂੰ ਐਫ.ਆਈ.ਪੀ.ਬੀ. ਦੀ ਮਨਜ਼ੂਰੀ ਦੇ ਦਿੱਤੀ ਜਦਕਿ ਸਿਰਫ ਕੈਬਨਿਟ ਦੇ ਆਰਥਿਕ ਮਾਮਲਿਆਂ ਦੀ ਕਮੇਟੀ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ।