ਲੋਕਾਂ ਦੀ ਜੇਬ ’ਚੋਂ ਕੱਢ ਲਏ 1300 ਕਰੋੜ, ਘਰ ’ਚ ਵੜ ਕੇ ਚੀਨ ਕਰ ਰਿਹਾ ਸਾਜ਼ਿਸ਼

Sunday, Sep 11, 2022 - 03:34 PM (IST)

ਨਵੀਂ ਦਿੱਲੀ– ਲੱਦਾਖ ’ਚ ਐੱਲ. ਏ. ਸੀ. ’ਤੇ ਜਿੱਥੇ ਸਾਡੀ ਫੌਜ ਚੀਨ ਨਾਲ ਮੁਕਾਬਲੇ ’ਚ ਡਟੀ ਹੋਈ ਹੈ, ਉਥੇ ਦੇਸ਼ ਦੇ ਅੰਦਰ ਵੀ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹੱਦ ’ਤੇ ਫੌਜ ਤੇ ਦੇਸ਼ ’ਚ ਵਿੱਤੀ ਤੌਰ ’ਤੇ ਚੀਨ ਸਾਨੂੰ ਕਮਜ਼ੋਰ ਕਰਨ ’ਚ ਜੁੱਟਿਆ ਹੈ। ਇਸ ਤਰ੍ਹਾਂ ਦੀ ਸੁਰੱਖਿਆ ਚਿੰਤਾ ਈ. ਡੀ. ਦੀ ਇਕ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ।
ਈ. ਡੀ. ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਕੁਝ ਚੀਨੀ ਨਾਗਰਿਕਾਂ ਨੇ ਨਾਜਾਇਜ਼ ਢੰਗ ਨਾਲ ਕਈ ਭਾਰਤੀ ਕੰਪਨੀਆਂ ਬਣਾਈਆਂ ਹਨ। ਨਾਲ ਹੀ ਇਨ੍ਹਾਂ ਲੋਕਾਂ ਨੇ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਕੀਤੀ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਵਿੱਤੀ ਖੁਫੀਆ ਇਕਾਈ ਨੂੰ ਨਹੀਂ ਲੱਗ ਸਕੀ।

ਈ. ਡੀ. ਦੇ ਸੂਤਰਾਂ ਅਨੁਸਾਰ ਚਾਰਟਰਡ ਅਕਾਊਂਟੈਂਟ ਦੀ ਮਦਦ ਨਾਲ ਸ਼ੁਰੂ ’ਚ ਕੰਪਨੀਆਂ ’ਚ ਡਮੀ ਭਾਰਤੀ ਡਾਇਰੈਕਟਰਾਂ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਕੁਝ ਸਮੇਂ ਬਾਅਦ ਚੀਨੀ ਨਾਗਰਿਕਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਇਨ੍ਹਾਂ ਕੰਪਨੀਆਂ ’ਚ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ। ਇਨ੍ਹਾਂ ਸਭ ਦੇ ਵਿਚਾਲੇ ਈ. ਡੀ. ਨੇ ਭਾਰਤ ’ਚ ਲੋਨ, ਡੇਟਿੰਗ ਅਤੇ ਸੱਟੇਬਾਜ਼ੀ ਦੇ ਆਪ੍ਰੇਸ਼ਨ ਨਾਲ ਜੁੜੇ ਚੀਨ ਤੋਂ ਚੱਲ ਰਹੇ ਸੈਂਕੜੇ ਮੋਬਾਈਲ ਐਪ ’ਤੇ ਕਾਰਵਾਈ ਕੀਤੀ। ਚੀਨ ਤੋਂ ਚੱਲ ਰਹੀਆਂ ਇਨ੍ਹਾਂ ਸੰਸਥਾਵਾਂ ਦੀ ਜਾਂਚ ਦੌਰਾਨ ਈ. ਡੀ ਨੂੰ ਲੋਨ, ਡੇੇਟਿੰਗ ਅਤੇ ਸੱਟੇਬਾਜ਼ੀ ਨਾਲ ਸਬੰਧਤ 100 ਤੋਂ ਵੱਧ ਐਪ ਮਿਲੀਆਂ। ਕੇਂਦਰੀ ਜਾਂਚ ਏਜੰਸੀ ਅਨੁਸਾਰ ਇਕੱਲੀ ਸੱਟੇਬਾਜ਼ੀ ਐਪਸ ਨੇ 1300 ਕਰੋੜ ਰੁਪਏ ਦੀ ਕਮਾਈ ਕੀਤੀ ਹੈ।


Rakesh

Content Editor

Related News