ਦਾਉਦ ਦੇ ਕਰੀਬੀ ਇਕਬਾਲ ਮਿਰਚੀ 'ਤੇ ਈ.ਡੀ ਦੀ ਕਾਰਵਾਈ, 500 ਕਰੋੜ ਦੀ ਜਾਇਦਾਦ ਜ਼ਬਤ

Wednesday, Nov 18, 2020 - 07:48 PM (IST)

ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਉਦ ਇਬਰਾਹਿਮ ਦੇ ਕਰੀਬੀ ਇਕਬਾਲ ਮਿਰਚੀ ਦੀ ਕਰੀਬ 500 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਦੱਖਣੀ ਮੁੰਬਈ 'ਚ ਇਕਬਾਲ ਦੀ ਇਹ ਜਾਇਦਾਦ ਜ਼ਬਤ ਕੀਤੀ ਗਈ ਹੈ। ਈ.ਡੀ. ਨੇ ਬੁੱਧਵਾਰ ਨੂੰ ਦੱਸਿਆ ਹੈ ਕਿ 2005 'ਚ ਸਰ ਮੁਹੰਮਦ ਯੂਸੁਫ ਟਰੱਸਟ ਨਾਲ ਮਿਲ ਕੇ ਇਕਬਾਲ ਮਿਰਚੀ ਨੇ ਸਮਰੱਥ ਅਧਿਕਾਰ ਨੂੰ ਇਨ੍ਹਾਂ ਇਮਾਰਤਾਂ ਦੀ ਮਾਲਕੀਅਤ ਬਾਰੇ ਗਲਤ ਸੂਚਨਾ ਦਿੱਤੀ ਸੀ। ਜਾਂਚ 'ਚ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਜ਼ਬਤੀ ਦੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ:ਜੰਮੂ-ਕਸ਼ਮੀਰ: ਅੱਤਵਾਦੀਆਂ ਨੇ CRPF ਅਤੇ ਪੁਲਸ ਜਵਾਨਾਂ 'ਤੇ ਸੁੱਟਿਆ ਗ੍ਰੇਨੇਡ, ਦੋ ਨਾਗਰਿਕ ਜ਼ਖ਼ਮੀ

ਈ.ਡੀ. ਨੇ ਦੱਸਿਆ ਹੈ ਕਿ ਸਮਗਲਰਸ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰਸ ਐਕਟ (SAFEMA) ਦੇ ਤਹਿਤ ਇਹ ਕਾਰਵਾਈ ਹੋਈ ਹੈ। ਏਜੰਸੀ ਨੇ ਰਾਬੀਆ ਹਵੇਲੀ, ਮਰੀਅਮ ਲਾਜ ਅਤੇ ਸੀ ਵਿਊ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਹੈ। ਇਹ ਇਮਾਰਤਾਂ ਵਰਲੀ ਮੁੰਬਈ 'ਚ ਸਥਿਤ ਹਨ। ਈ.ਡੀ. ਦਾ ਕਹਿਣਾ ਹੈ ਕਿ ਇਨ੍ਹਾਂ ਜਾਇਦਾਦਾਂ ਦੀ ਕੀਮਤ 500 ਕਰੋੜ ਰੁਪਏ ਦੇ ਕਰੀਬ ਹੈ।

ਇਸ ਤੋਂ ਪਹਿਲਾਂ ਅਕਤੂਬਰ 'ਚ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਂਗਸ‍ਟਰ ਇਕਬਾਲ ਮਿਰਚੀ ਦੇ ਪਰਿਵਾਰ ਦੇ ਸਿਨੇਮਾ ਹਾਲ ਅਤੇ ਮੁੰਬਈ ਦੇ ਇੱਕ ਹੋਟਲ ਸਹਿਤ 22 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਨੂੰ ਜ਼ਬ‍ਤ ਕੀਤਾ ਸੀ। ਈ.ਡੀ. ਨੇ ਇਹ ਕਾਰਵਾਈ ਮਨੀ ਲਾਂਡਰਿੰਗ ਮਾਮਲੇ 'ਚ ਕੀਤੀ ਸੀ। ਸਤੰਬਰ 'ਚ ਈ.ਡੀ. ਨੇ ਦੁਬਈ 'ਚ ਇਕਬਾਲ ਮਿਰਚੀ ਦੇ ਪਰਿਵਾਰ ਦੇ ਮੈਬਰਾਂ ਨਾਲ ਸਬੰਧਿਤ 15 ਜਾਇਦਾਦਾਂ ਨੂੰ ਅਸਥਾਈ ਰੂਪ ਨਾਲ ਅਟੈਚ ਕੀਤਾ ਸੀ।
 


Inder Prajapati

Content Editor

Related News