ED ਦੇ ਸ਼ਿਕੰਜੇ 'ਚ ਆਏ ਮਸ਼ਹੂਰ ਸਿਤਾਰੇ; 29 ਅਦਾਕਾਰਾਂ, ਇਨਫਲੂਐਂਸਰਾਂ ਤੇ ਯੂਟਿਊਬਰਾਂ ਵਿਰੁੱਧ ਕੇਸ ਦਰਜ
Thursday, Jul 10, 2025 - 01:37 PM (IST)

ਹੈਦਰਾਬਾਦ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੁਝ ਔਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਤੇਲੰਗਾਨਾ ਵਿੱਚ ਕੁਝ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਯੂਟਿਊਬਰਾਂ ਦੇ ਇਲਾਵਾ ਵਿਜੇ ਦੇਵਰਕੋਂਡਾ, ਰਾਣਾ ਦੱਗੂਬਾਤੀ ਅਤੇ ਪ੍ਰਕਾਸ਼ ਰਾਜ ਵਰਗੇ ਅਦਾਕਾਰਾਂ ਸਮੇਤ 24 ਤੋਂ ਵੱਧ ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਮਾਧਿਅਮਾਂ ਰਾਹੀਂ, ਕਥਿਤ ਤੌਰ 'ਤੇ ਗੈਰ-ਕਾਨੂੰਨੀ ਸੱਟੇਬਾਜ਼ੀ ਅਤੇ ਜੂਏ ਰਾਹੀਂ ਕਰੋੜਾਂ ਰੁਪਏ "ਗੈਰ-ਕਾਨੂੰਨੀ" ਪੈਸਾ ਕਮਾਉਣ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਕੇਸ ਦਰਜ ਕਰਨ ਲਈ 5 ਰਾਜਾਂ ਦੀ ਪੁਲਸ ਦੀਆਂ ਐੱਫ.ਆਈ.ਆਰਜ਼. ਦਾ ਨੋਟਿਸ ਲਿਆ ਹੈ। ਈਡੀ ਦਾ ਕੇਸ ਦੇਵਰਕੋਂਡਾ, ਦੱਗੂਬਾਤੀ, ਮੰਚੂ ਲਕਸ਼ਮੀ, ਰਾਜ, ਨਿਧੀ ਅਗਰਵਾਲ, ਪ੍ਰਣੀਤਾ ਸੁਭਾਸ਼, ਅਨੰਨਿਆ ਨਾਗਲਾ, ਟੀਵੀ ਹੋਸਟ ਸ਼੍ਰੀਮੁਖੀ ਤੋਂ ਇਲਾਵਾ ਸਥਾਨਕ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਯੂਟਿਊਬਰਾਂ ਸਮੇਤ ਲਗਭਗ 29 ਮਸ਼ਹੂਰ ਹਸਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਮਸ਼ਹੂਰ ਹਸਤੀਆਂ 'ਤੇ ਸੈਲੀਬ੍ਰਿਟੀ ਜਾਂ ਐਡੋਰਸਮੈਂਟ ਫੀਸ ਦੇ ਬਦਲੇ ਜੰਗਲੀ ਰੰਮੀ, ਜੀਟਵਿਨ, ਲੋਟਸ365 ਆਦਿ ਵਰਗੀਆਂ ਔਨਲਾਈਨ ਸੱਟੇਬਾਜ਼ੀ ਐਪਸ ਦਾ "ਪ੍ਰਚਾਰ" ਕਰਨ ਦਾ ਸ਼ੱਕ ਹੈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੁੱਝ "ਮਸ਼ਹੂਰ" ਹਸਤੀਆਂ ਨੇ ਪਹਿਲਾਂ ਕਿਹਾ ਸੀ ਕਿ ਉਹ ਜਿਨਾਂ ਐਪਸ ਅਤੇ ਉਤਪਾਦਾਂ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਦੇ ਸਹੀ ਕੰਮਕਾਜ ਬਾਰੇ ਕੋਈ ਜਾਣਕਾਰੀ ਸੀ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਸੱਟੇਬਾਜ਼ੀ ਵਰਗੀ ਕਿਸੇ ਵੀ ਗਲਤ ਜਾਂ ਗੈਰ-ਕਾਨੂੰਨੀ ਗਤੀਵਿਧੀ ਲਈ ਇਨ੍ਹਾਂ ਪਲੇਟਫਾਰਮਾਂ ਨਾਲ ਨਹੀਂ ਜੁੜੇ ਸਨ। ਈਡੀ ਆਉਣ ਵਾਲੇ ਦਿਨਾਂ ਵਿੱਚ ਦੋਸ਼ੀ ਅਦਾਕਾਰਾਂ, ਇਨਫਲੂਐਂਸਰਾਂ ਅਤੇ ਯੂਟਿਊਬਰਾਂ ਦੇ ਬਿਆਨ ਦਰਜ ਕਰ ਸਕਦੀ ਹੈ। ਨਾਲ ਹੀ ਉਹ ਇਹ ਹੋਰ ਐੱਫ.ਆਈ.ਆਰ. ਵੀ ਇਕੱਠੀਆਂ ਕਰ ਰਹੀ ਹੈ ਅਤੇ ਅਜਿਹੇ ਹੋਰ ਸ਼ਿਕਾਇਤਕਰਤਾਵਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਨੂੰ ਇਨ੍ਹਾਂ ਸੱਟੇਬਾਜ਼ੀ ਪਲੇਟਫਾਰਮਾਂ ਰਾਹੀਂ ਠੱਗਿਆ ਗਿਆ ਸੀ। ਇਨ੍ਹਾਂ ਐਪਸ ਤੋਂ ਹੋਣ ਵਾਲੀ "ਅਪਰਾਧਿਕ ਕਮਾਈ" ਦੀ ਅੰਦਾਜ਼ਨ ਰਕਮ ਅਤੇ ਇਨ੍ਹਾਂ ਮਸ਼ਹੂਰ ਹਸਤੀਆਂ ਦੀ ਅਸਲ ਭੂਮਿਕਾ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਦੋਸ਼ ਦਾ ਫੈਸਲਾ ਉਨ੍ਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 6 ਵਾਰ ਫੇਲ੍ਹ ਹੋਇਆ IVF, ਪੂਰੀ ਤਰ੍ਹਾਂ ਟੁੱਟ ਗਈ ਸੀ ਸਟਾਰ, ਆਮਿਰ ਖ਼ਾਨ ਇੰਝ ਬਣੇ 'ਮਸੀਹਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8