ਤੇਲੰਗਾਨਾ ’ਚ ਇਕ ਸਾਬਕਾ ਮੰਤਰੀ ਦੇ ਜਵਾਈ ਦੇ ਟਿਕਾਣਿਆਂ ’ਤੇ ਈ.ਡੀ. ਵੱਲੋਂ ਛਾਪੇ

Sunday, Apr 11, 2021 - 04:08 AM (IST)

ਤੇਲੰਗਾਨਾ ’ਚ ਇਕ ਸਾਬਕਾ ਮੰਤਰੀ ਦੇ ਜਵਾਈ ਦੇ ਟਿਕਾਣਿਆਂ ’ਤੇ ਈ.ਡੀ. ਵੱਲੋਂ ਛਾਪੇ

ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਨੀਵਾਰ ਕਿਹਾ ਕਿ ਉਸ ਨੇ ਤੇਲੰਗਾਨਾ ਵਿਚ ਆਈ. ਐੱਮ. ਐੱਸ. ਅਤੇ ਈ. ਐੱਸ. ਆਈ. ਸੀ. ਵਿਭਾਗਾਂ ਵਿਚ ਕਥਿਤ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਸੂਬੇ ਦੇ ਇਕ ਸਾਬਕਾ ਮੰਤਰੀ ਸਵ. ਨਰਸਿਮ੍ਹਾ ਰੈੱਡੀ ਦੇ ਜਵਾਈ ਦੇ ਕੰਪਲੈਕਸਾਂ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ। ਕੇਂਦਰੀ ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਹੈਦਰਾਬਾਦ ਵਿਚ 7 ਥਾਵਾਂ ’ਤੇ ਤਲਾਸ਼ੀਆਂ ਦੌਰਾਨ ਭਾਰੀ ਮਾਤਰਾ ਵਿਚ ਇਤਰਾਜ਼ਯੋਗ ਦਸਤਾਵੇਜ਼, ਬਿਨਾਂ ਲੇਖਾ-ਜੋਖਾ ਦੇ 3 ਕਰੋੜ ਰੁਪਏ ਨਕਦ, ਵੱਖ-ਵੱਖ ਜਾਇਦਾਦਾਂ ਦੇ ਦਸਤਾਵੇਜ਼ ਅਤੇ ਲਾਕਰ ਆਦਿ ਜ਼ਬਤ ਕੀਤੇ ਹਨ।

ਡਾ. ਦੇਵਿਕਾ ਰਾਣੀ, ਸ਼੍ਰੀ ਹਰੀਬਾਬੂ, ਵੀ. ਸ਼੍ਰੀਨਿਵਾਸ (ਨਰਸਿਮ੍ਹਾ ਰੈੱਡੀ ਦੇ ਜਵਾਈ) ਅਤੇ ਵਿਨੇ ਰੈੱਡੀ ਸਮੇਤ ਕਈ ਹੋਰਨਾਂ ਦੇ ਕਾਰੋਬਾਰੀ ਟਿਕਾਣਿਆਂ ’ਤੇ ਛਾਪੇ ਮਾਰੇ। ਈ. ਡੀ. ਨੇ ਕਿਹਾ ਕਿ ਉਸ ਨੇ ਤੇਲੰਗਾਨਾ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਵੱਲੋਂ ਦਰਜ ਕੀਤੀਆਂ ਗਈਆਂ 8 ਐੱਫ.ਆਈ. ਆਰਜ਼ ਦੇ ਆਧਾਰ ’ਤੇ ਇੰਸ਼ੋਰੈਂਸ ਮੈਡੀਕਲ ਸਰਵਿਸਿਜ਼ (ਆਈ. ਐੱਮ. ਐੱਸ.) ਦੇ ਸਾਬਕਾ ਮੁਖੀ ਡਾ. ਦੇਵਿਕਾ ਰਾਣੀ, ਉਨ੍ਹਾਂ ਦੇ ਪਤੀ ਅਤੇ ਓਮਨੀ ਗਰੁੱਪ ਦੇ ਸ਼੍ਰੀ ਹਰੀਬਾਬੂ ਅਤੇ 7 ਹੋਰਨਾਂ ਵਿਰੁੱਧ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News