TMC ਦੀ ਨੇਤਾ ਤੇ ਅਦਾਕਾਰਾ ਨੁਸਰਤ ਜਹਾਂ ਨੂੰ ED ਨੇ ਜਾਰੀ ਕੀਤਾ ਸੰਮਨ
Tuesday, Sep 05, 2023 - 04:34 PM (IST)

ਕੋਲਕਾਤਾ- ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਦੀ ਨੇਤਾ ਅਤੇ ਅਦਾਕਾਰਾ ਨੁਸਰਤ ਜਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੰਮਨ ਜਾਰੀ ਕੀਤਾ ਹੈ, ਜਿਸ 'ਚ ਇਕ ਰਿਅਲ ਅਸਟੇਟ ਫਰਮ ਨਾਲ ਉਨ੍ਹਾਂ ਦੇ ਸਬੰਧ ਨੂੰ ਲੈ ਕੇ 12 ਸਤੰਬਰ ਨੂੰ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਕੇਂਦਰੀ ਏਜੰਸੀ ਨੇ ਸੇਵਨ ਸੈਂਸ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਾਕੇਸ਼ ਸਿੰਘ ਨੂੰ ਵੀ ਉਸੇ ਤਾਰੀਖ਼ ਨੂੰ ਸਵੇਰੇ 11 ਵਜੇ ਤਲਬ ਕੀਤਾ ਹੈ।
ਇਹ ਵੀ ਪੜ੍ਹੋ- ਦਿੱਲੀ 'ਚ CM ਕੇਜਰੀਵਾਲ ਤੇ ਉਪ ਰਾਜਪਾਲ ਨੇ ਮਿਲ ਕੇ 400 ਇਲੈਕਟ੍ਰਿਕ ਬੱਸਾਂ ਨੂੰ ਵਿਖਾਈ ਹਰੀ ਝੰਡੀ
ਇਹ ਸੰਮਨ ਸੀਨੀਅਰ ਨਾਗਰਿਕਾਂ ਦੇ ਇਕ ਸਮੂਹ ਵਲੋਂ ਈ. ਡੀ. 'ਚ ਸ਼ਿਕਾਇਤ ਦਰਜ ਕਰਾਉਣ ਮਗਰੋਂ ਜਾਰੀ ਹੋਇਆ, ਜਿਸ 'ਚ ਰਿਅਲ ਅਸਟੇਟ ਫਰਮ ਸੇਵਨ ਸੈਂਸ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ 'ਤੇ ਦੋਸ਼ ਲਾਇਆ ਗਿਆ ਸੀ। ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਨੇ ਸ਼ਹਿਰ ਦੇ ਉੱਤਰੀ-ਪੂਰਬੀ ਹਿੱਸੇ 'ਚ ਨਿਊ ਟਾਊਨ ਇਲਾਕੇ 'ਤੇ ਇਕ ਡਾਇਰੈਕਟੋਰੇਟ ਮਾਮਲਾ ਸੂਚਨਾ ਰਿਪੋਰਟਰ ਦਾਇਰ ਕੀਤੀ।
ਇਹ ਵੀ ਪੜ੍ਹੋ- ਅਧਿਐਨ 'ਚ ਹੋਇਆ ਖ਼ੁਲਾਸਾ, ਕੋਰੋਨਾ ਦੇ ਟੀਕੇ ਦਾ ਹਾਰਟ ਅਟੈਕ ਨਾਲ ਨਹੀਂ ਕੋਈ ਸਬੰਧ
ਕੇਂਦਰੀ ਏਜੰਸੀ ਨੂੰ ਮਿਲੀ ਸ਼ਿਕਾਇਤ ਮੁਤਾਬਕ ਫਰਮ ਨੇ ਕਥਿਤ ਤੌਰ 'ਤੇ ਨਿਵੇਸ਼ਕਾਂ ਨੂੰ 4 ਸਾਲ ਦੇ ਅੰਦਰ ਰਿਹਾਇਸ਼ੀ ਫਲੈਟ ਦੇਣ ਦਾ ਵਾਅਦਾ ਕਰ ਕੇ ਕਈ ਕਰੋੜ ਰੁਪਏ ਇਕੱਠੇ ਕੀਤੇ ਪਰ ਉਹ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਹਨ।
ਓਧਰ ਨੂਸਰਤ ਜਹਾਂ ਨੇ ਕਿਹਾ ਕਿ 2 ਅਗਸਤ ਨੂੰ ਕੋਲਕਾਤਾ ਦੇ ਪ੍ਰੈੱਸ ਕਲੱਬ 'ਚ ਇਕ ਮੀਡੀਆ ਸੰਮੇਲਨ 'ਚ ਕਿਹਾ ਸੀ ਕਿ ਮੈਂ ਕਿਸੇ ਵੀ ਗਲਤ ਕੰਮ ਜਾਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਵਿਚ ਸ਼ਾਮਲ ਨਹੀਂ ਹਾਂ। ਮੈਂ ਬਹੁਤ ਪਹਿਲਾਂ ਮਾਰਚ 2017 'ਚ ਇਸ ਕੰਪਨੀ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮੈਨੂੰ ਨਹੀਂ ਪਤਾ ਕਿ ਮੇਰੇ 'ਤੇ ਝੂਠਾ ਦੋਸ਼ ਕਿਉਂ ਲਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8