ਰਤੁਲ ਪੁਰੀ ਦੀਆਂ ਵਧੀਆ ਮੁਸ਼ਕਿਲਾਂ, ED ਨੇ ਦਾਖਲ ਕੀਤਾ ਦੋਸ਼ਪੱਤਰ

11/02/2019 5:32:03 PM

ਨਵੀਂ ਦਿੱਲੀ—ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਾਣਜੇ ਅਤੁਲ ਪੁਰੀ ਵਿਰੁੱਧ ਕਥਿਤ ਅਗਸਤਾ ਵੇਸਟਲੈਂਡ ਹੈਲੀਕਾਪਟਰ ਘਪਲਾ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਦਿੱਲੀ ਦੀ ਇਕ ਅਦਾਲਤ ਨੇ ਅੱਜ ਭਾਵ ਸ਼ਨੀਵਾਰ ਪੂਰਕ ਦੋਸ਼-ਪੱਤਰ ਦਾਖਲ ਕੀਤਾ। ਇਹ ਦੋਸ਼-ਪੱਤਰ ਵਿਸ਼ੇਸ਼ ਜੱਜ ਅਰਵਿੰਦਰ ਕੁਮਾਰ ਸਾਹਮਣੇ ਪੇਸ਼ ਕੀਤਾ ਗਿਆ। ਜਾਂਚ ਏਜੰਸੀ ਨੇ ਪੁਰੀ ਨੂੰ ਇਸ ਸਾਲ 4 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ ’ਚ ਹੈ। 

ਜ਼ਿਕਰਯੋਗ ਹੈ ਕਿ ਇਟਲੀ ਸਥਿਤ ਫਿਨਮੇਕੈਨਿਕਾ ਦੀ ਬ੍ਰਿਟੇਨ ਕੰਟਰੋਲ ਕੰਪਨੀ ਅਗਸਤਾ ਵੈਸਟਲੈਂਡ ਤੋਂ 12 ਵੀ. ਵੀ. ਆਈ. ਪੀ. ਹੈਲੀਕਾਪਟਰ ਖ੍ਰੀਦਣ 'ਚ ਕਥਿਤ ਅਨਿਯਮਤਾ ਤੋਂ ਬਾਅਦ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ।ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਰੀ ਨੂੰ ਕਥਿਤ ਬੈਂਕ ਘੋਟਾਲੇ ਲਈ ਮਨੀ ਲਾਂਡਰਿੰਗ ਐਕਟ ਕਾਨੂੰਨ ਤਹਿਤ ਇੱਕ ਹੋਰ ਮਾਮਲੇ 'ਚ ਵੀ ਪਹਿਲਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ।


Iqbalkaur

Content Editor

Related News