ਦਿੱਲੀ-NCR ਦੀਆਂ ਯਾਤਰਾ ਕੰਪਨੀਆਂ 'ਤੇ ਈ.ਡੀ. ਦੀ ਛਾਪੇਮਾਰੀ, 3.57 ਕਰੋੜ ਰੁਪਏ ਜ਼ਬਤ

Saturday, Jul 11, 2020 - 03:58 PM (IST)

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ-ਐੱਨ.ਸੀ.ਆਰ. ਦੀ ਕਈ ਟੂਰ ਐਂਡ ਟਰੈਵਲਜ਼ ਕੰਪਨੀਆਂ ਅਤੇ ਉਸ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) 'ਤੇ ਛਾਪੇਮਾਰੀ 'ਚ 3.57 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਕੰਪਨੀਆਂ 'ਤੇ ਇਹ ਛਾਪੇਮਾਰੀ ਭਾਰਤ ਦੀ ਯਾਤਰਾ 'ਤੇ ਆਉਣ ਵਾਲੇ ਵਿਦੇਸ਼ੀਆਂ ਦੇ ਈ-ਵੀਜ਼ਾ ਪ੍ਰੋਸੈਸਿੰਗ 'ਚ ਕਥਿਤ ਬੇਨਿਯਮੀਆਂ ਲਈ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੇ ਅਧੀਨ 9 ਜੁਲਾਈ ਨੂੰ ਦਿੱਲੀ ਅਤੇ ਗਾਜ਼ੀਆਬਾਦ 'ਚ 8 ਥਾਂਵਾਂ 'ਤੇ ਛਾਪੇਮਾਰੀ ਕੀਤੀ। ਈ.ਡੀ. ਨੇ ਬਿਆਨ 'ਚ ਕਿਹਾ ਕਿ ਛਾਪੇਮਾਰੀ ਦੀ ਕਾਰਵਾਈ ਕਈ ਟੂਰ ਐਂਡ ਟਰੈਵਲਜ਼ ਕੰਪਨੀਆਂ ਦੇ ਡਾਇਰੈਕਟਰਾਂ ਦੇ ਘਰਾਂ ਅਤੇ ਦਫ਼ਤਰਾਂ ਅਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਵਿਰੁੱਧ ਕੀਤੀ ਗਈ।

PunjabKesariਇਸ ਦੌਰਾਨ ਈ.ਡੀ. ਨੇ 3.57 ਕਰੋੜ ਰੁਪਏ ਨਕਦ ਅਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ ਜ਼ਬਤ ਕੀਤਾ ਹੈ। ਈ.ਡੀ. ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਸੂਚਨਾ ਮਿਲੀ ਸੀ ਕਿ ਇਹ ਇਕਾਈਆਂ ਵਿਦੇਸ਼ੀਆਂ ਨੂੰ ਈ-ਵੀਜ਼ਾ ਸੇਵਾਵਾਂ ਪ੍ਰਦਾਨ ਕਰਨ ਦੇ ਨਾਂ 'ਤੇ ਪੇਮੈਂਟ ਗੇਟਵੇ ਰਾਹੀਂ ਵਿਦੇਸ਼ ਤੋਂ ਅਣਅਧਿਕਾਰਤ ਤਰੀਕੇ ਨਾਲ ਧਨ ਪ੍ਰਾਪਤ ਕਰ ਰਹੀ ਹੈ। ਏਜੰਸੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੀਆਂ 2 ਇਕਾਈਆਂ ਨੂੰ ਵਿਦੇਸ਼ੀਆਂ ਦੇ ਭਾਰਤੀ ਈ-ਵੀਜ਼ਾ ਦੇ ਪ੍ਰੋਸੈਸਿੰਗ ਲਈ ਵਿਦੇਸ਼ ਤੋਂ 200 ਕਰੋੜ ਰੁਪਏ ਪ੍ਰਾਪਤ ਹੋਏ ਹਨ।

ਹਾਲਾਂਕਿ ਇਨ੍ਹਾਂ ਇਕਾਈਆਂ ਨੂੰ ਸਰਕਾਰ ਵਲੋਂ ਇਸ ਕੰਮ ਲਈ ਅਧਿਕਾਰਤ ਨਹੀਂ ਕੀਤਾ ਗਿਆ ਹੈ। ਈ.ਡੀ. ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਇਕਾਈਆਂ ਉੱਚੇ ਮੁੱਲ ਦੇ ਸ਼ੱਕੀ ਲੈਣ-ਦੇਣ 'ਚ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਕੁਝ ਚਾਰਟਰਡ ਅਕਾਊਂਟੈਂਟ ਨੇ ਇਨ੍ਹਾਂ ਇਕਾਈਆਂ ਦੇ ਕੰਮਕਾਰ ਦੇ ਪ੍ਰਬੰਧਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼ੱਕੀ ਲੈਣ-ਦੇਣ 'ਚ ਵੀ ਇਨ੍ਹਾਂ ਦੀ ਭੂਮਿਕਾ ਹੈ। ਈ.ਡੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਨ੍ਹਾਂ ਕੰਪਨੀਆਂ ਦੇ ਡਾਇਰੈਕਟਰਾਂ ਅਤੇ ਅਧਿਕਾਰੀਆਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।


DIsha

Content Editor

Related News