ਕ੍ਰਿਪਟੋ ਐਕਸਚੇਂਜ WazirX ਖ਼ਿਲਾਫ਼ ED ਨੇ ਕੱਸਿਆ ਸ਼ਿਕੰਜਾ, 64.67 ਕਰੋੜ ਰੁਪਏ ਦੀ ਬੈਂਕ ਜਾਇਦਾਦ ਕੀਤੀ ਜ਼ਬਤ
Friday, Aug 05, 2022 - 07:22 PM (IST)
ਨੈਸ਼ਨਲ ਡੈਸਕ : ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਕਿਹਾ ਕਿ ਕ੍ਰਿਪਟੋ ਕਰੰਸੀ ਐਕਸਚੇਂਜ ਵਜ਼ੀਰਐਕਸ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ’ਚ ਉਸ ਨੇ 64.67 ਕਰੋੜ ਰੁਪਏ ਦੇ ਬੈਂਕ ਜਮ੍ਹਾ ’ਤੇ ਰੋਕ ਲਾਈ ਹੈ। ਈ.ਡੀ. ਨੇ ਕਿਹਾ ਕਿ ਉਸ ਨੇ ਵਜ਼ੀਰਐਕਸ ਦੀ ਮਾਲਕ ਜਨਮਾਈ ਲੈਬ ਪ੍ਰਾਈਵੇਟ ਲਿਮਟਿਡ ਦੇ ਖ਼ਿਲਾਫ਼ 3 ਅਗਸਤ ਨੂੰ ਹੈਦਰਾਬਾਦ ’ਚ ਛਾਪੇਮਾਰੀ ਦੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਸੰਸਦ ’ਚ ਕਿਸਾਨਾਂ ਦੇ ਹੱਕ ’ਚ ਗਰਜੀ ਹਰਸਿਮਰਤ ਬਾਦਲ, ਖ਼ਰਾਬ ਫ਼ਸਲਾਂ ਲਈ ਮੰਗਿਆ ਵਿੱਤੀ ਪੈਕੇਜ
ਕ੍ਰਿਪਟੋ ਐਕਸਚੇਂਜ ਦੇ ਖ਼ਿਲਾਫ਼ ਏਜੰਸੀ ਦੀ ਜਾਂਚ ਭਾਰਤ ’ਚ ਚੱਲ ਰਹੀ ਚੀਨ ਦੀ ਕਈ ਕਰਨ ਦੇਣ ਵਾਲੀਆਂ ਐਪਸ (ਮੋਬਾਈਲ ਐਪਲੀਕੇਸ਼ਨਾਂ) ਦੇ ਖ਼ਿਲਾਫ਼ ਜਾਰੀ ਜਾਂਚ ਨਾਲ ਸਬੰਧਤ ਹੈ। ਈ.ਡੀ. ਨੇ ਪਿਛਲੇ ਸਾਲ ਵਜ਼ੀਰਐਕਸ ’ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਏਜੰਸੀ ਨੇ ਕਿਹਾ, ‘‘ਵਜ਼ੀਰਐਕਸ ਦੇ ਡਾਇਰੈਕਟਰ ਸਮੀਰ ਮਹਾਤਰੇ ਨੂੰ ਵਜ਼ੀਰਐਕਸ ਦੇ ਡੇਟਾਬੇਸ ਤੱਕ ਦੂਰ ਰਹਿੰਦਿਆਂ ਵੀ ਪੂਰੀ ਪਹੁੰਚ ਸੀ।
ਇਹ ਖ਼ਬਰ ਵੀ ਪੜ੍ਹੋ : ਕੈਲੀਫੋਰਨੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
ਇਸ ਦੇ ਬਾਵਜੂਦ ਉਹ ਕ੍ਰਿਪਟੋ ਜਾਇਦਾਦਾਂ ਨਾਲ ਸਬੰਧਤ ਲੈਣ-ਦੇਣ ਦਾ ਵੇਰਵਾ ਨਹੀਂ ਦੇ ਰਹੇ ਹਨ। ਇਹ ਸੰਪਤੀਆਂ ਕਵਿੱਕ ਲੋਨ ਐਪ ਰਾਹੀਂ ਕੀਤੇ ਗਏ ਅਪਰਾਧ ਦੀ ਕਮਾਈ ਤੋਂ ਖਰੀਦੀਆਂ ਗਈਆਂ ਹਨ।” ਈ.ਡੀ. ਨੇ ਕਿਹਾ ਕਿ ਵਜ਼ੀਰਐਕਸ ਦੀ 64.67 ਕਰੋੜ ਰੁਪਏ ਦੀ ਚੱਲ ਜਾਇਦਾਦ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਫ੍ਰੀਜ਼ ਕਰ ਦਿੱਤਾ ਗਿਆ ਹੈ।