ED ਦੀ ਵੱਡੀ ਕਾਰਵਾਈ, ਮਾਈਨਿੰਗ ਮਾਫੀਆ ਇਕਬਾਲ ਦੀ 200 ਕਰੋੜ ਦੀ ਜਾਇਦਾਦ ਜ਼ਬਤ

09/22/2022 6:05:00 PM

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਫਰਾਰ ਚੱਲ ਰਹੇ ਮਾਈਨਿੰਗ ਮਾਫੀਆ ਹਾਜੀ ਇਕਬਾਲ ’ਤੇ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਈਡੀ ਨੇ ਅਰਸੇ ਤੋਂ ਫਰਾਰ ਚੱਲ ਰਹੇ ਇਕਬਾਲ ਦੀਆਂ ਮੁਸ਼ਕਲਾਂ ਲਗਾਤਾਰ ਵਧਾਉਂਦੇ ਹੋਏ ਵੀਰਵਾਰ ਨੂੰ ਉਸ ਦੀ ਲੱਗਭਗ 200 ਕਰੋੜ ਰੁਪਏ ਦੀ ਕੀਮਤ ਦੀ ਜ਼ਮੀਨ ਜ਼ਬਤ ਕਰ ਲਈ। ਦਰਜਨਾਂ ਅਪਰਾਧਕ ਮੁਕੱਦਮਿਆਂ ’ਚ ਵਾਂਟੇਡ ਹਾਜੀ ਇਕਬਾਲ ਨੂੰ ਫੜਨ ਲਈ ਸਹਾਰਨਪੁਰ ਪੁਲਸ ਨੇ 25 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਹੋਇਆ ਹੈ।

ਲਖਨਊ ਤੋਂ ਸਹਾਰਨਪੁਰ ਪਹੁੰਚੀ ਈਡੀ ਦੀ ਟੀਮ ਨੇ ਹਾਜੀ ਇਕਬਾਲ ਦੀ ਕਰੀਬ 200 ਕਰੋੜ ਦੀ ਜ਼ਮੀਨ ਨੂੰ ਜ਼ਬਤ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਹਾਜੀ ਇਕਬਾਲ ਦੀ ਦੇਹਰਾਦੂਨ ਦੇ ਮਸੂਰੀ ਡਾਇਵਰਜਨ ’ਤੇ ਸਥਿਤ ਜ਼ਮੀਨ ਨੂੰ ਜ਼ਬਤ ਕਰਦੇ ਹੋਏ ਈਡੀ ਨੇ ਚਿਤਾਵਨੀ ਦਾ ਬੋਰਡ ਲਾ ਦਿੱਤਾ ਹੈ। ਇਸ ਜਾਇਦਾਦ ਦੀ ਅਨੁਮਾਨਤ ਕੀਮਤ ਲੱਗਭਗ 200 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਓਧਰ ਸਹਾਰਨਪੁਰ ਦੇ ਐੱਸ. ਪੀ. ਦੇਹਾਤ ਸੂਰਜ ਕੁਮਾਰ ਰਾਏ ਨੇ ਦੱਸਿਆ ਕਿ ਕਈ ਅਪਰਾਧਕ ਮਾਮਲਿਆਂ ’ਚ ਵਾਂਟੇਡ ਚੱਲ ਰਹੇ ਹਾਜੀ ਇਕਬਾਲ ’ਤੇ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਪੁਲਸ ਅਤੇ ਹੋਰ ਏਜੰਸੀਆਂ ਨੂੰ ਉਸ ਦੀ ਭਾਲ ਹੈ। ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਅਤੇ ਹੋਰ ਅਪਰਾਧਕ ਮਾਮਲਿਆਂ ’ਚ ਉਸ ਦਾ ਭਰਾ ਮਹਿਮੂਦ ਅਲੀ ਅਤੇ 3 ਪੁੱਤਰ ਫ਼ਿਲਹਾਲ ਜੇਲ੍ਹ ’ਚ ਬੰਦ ਹਨ।


Tanu

Content Editor

Related News