ਈ.ਡੀ. ਨੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨਾਲ ਸੰਬੰਧਤ ਜਾਇਦਾਦ ਕੀਤੀ ਕੁਰਕ

Tuesday, Apr 05, 2022 - 04:05 PM (IST)

ਈ.ਡੀ. ਨੇ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨਾਲ ਸੰਬੰਧਤ ਜਾਇਦਾਦ ਕੀਤੀ ਕੁਰਕ

ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਧਨ ਸੋਧ ਰੋਕੂ ਕਾਨੂੰਨ ਦੇ ਅਧੀਨ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਅਲੀਬਾਗ ਦੇ 8 ਪਲਾਟ ਅਤੇ ਮੁੰਬਈ 'ਚ ਦਾਦਰ ਦੇ ਇਕ ਫਲੈਟ ਨੂੰ ਕੁਰਕ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੰਘੀਏ ਜਾਂਚ ਏਜੰਸੀ ਨੇ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਅਧੀਨ ਪਲਾਟ ਅਤੇ ਫਲੈਟ ਦੀ ਖਰੀਦ-ਵਿਕਰੀ 'ਤੇ ਰੋਕ ਲਈ ਅਸਥਾਈ ਕੁਰਕੀ ਆਦੇਸ਼ ਜਾਰੀ ਕੀਤਾ ਹੈ। 

ਇਹ ਕੁਰਕੀ ਮੁੰਬਈ 'ਚ ਇਕ 'ਚਾਲ' ਦੇ ਮੁੜ ਵਿਕਾਸ ਨਾਲ ਸੰਬੰਧਤ 1,034 ਕਰੋੜ ਰੁਪਏ ਦੇ ਜ਼ਮੀਨ ਘਪਲੇ ਨਾਲ ਜੁੜੇ ਧਨ ਸੋਧ ਦੀ ਜਾਂਚ ਨਾਲ ਸੰਬੰਧਤ ਹੈ। ਈ.ਡੀ. ਨੇ ਇਸ ਮਾਮਲੇ 'ਚ ਮਹਾਰਾਸ਼ਟਰ ਦੇ ਵਪਾਰੀ ਪ੍ਰਵੀਨ ਰਾਊਤ ਨੂੰ ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ 'ਚ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਏਜੰਸੀ ਨੇ ਪਿਛਲੇ ਸਾਲ ਸੰਜੇ ਰਾਊਤ ਦੀ ਪਤਨੀ ਵਰਸ਼ਾ ਰਾਊਤ ਤੋਂ ਪੀ.ਐੱਮ.ਸੀ. ਬੈਂਕ ਧੋਖਾਧੜੀ ਮਾਮਲੇ ਨਾਲ ਜੁੜੇ ਧਨ ਸੋਧ ਦੇ ਇਕ ਹੋਰ ਮਾਮਲੇ ਅਤੇ ਪ੍ਰਵੀਨ ਰਾਊਤ ਦੀ ਪਤਨੀ ਮਾਧੁਰੀ ਨਾਲ ਉਨ੍ਹਾਂ ਦੇ ਸੰਬੰਧਾਂ ਨੂੰ ਲੈ ਕੇ ਪੁੱਛ-ਗਿੱਛ ਕੀਤੀ।


author

DIsha

Content Editor

Related News