ਜ਼ਮੀਨ ਘਪਲਾ ਮਾਮਲਾ; ED ਨੂੰ ਮੁੜ ਮਿਲੀ ਹੇਮੰਤ ਸੋਰੇਨ ਦੀ 5 ਦਿਨਾਂ ਦੀ ਰਿਮਾਂਡ

Wednesday, Feb 07, 2024 - 04:18 PM (IST)

ਜ਼ਮੀਨ ਘਪਲਾ ਮਾਮਲਾ; ED ਨੂੰ ਮੁੜ ਮਿਲੀ ਹੇਮੰਤ ਸੋਰੇਨ ਦੀ 5 ਦਿਨਾਂ ਦੀ ਰਿਮਾਂਡ

ਰਾਂਚੀ- ਝਾਰਖੰਡ 'ਚ ਜ਼ਮੀਨ ਘਪਲਾ ਮਾਮਲੇ 'ਚ ਦੋਸ਼ੀ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ 5 ਦਿਨਾਂ ਦੀ ਰਿਮਾਂਡ ਪੂਰੀ ਹੋਣ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਸ਼ੇਸ਼ ਜੱਜ ਦੀ ਅਦਾਲਤ 'ਚ ਅੱਜ ਉਨ੍ਹਾਂ ਨੂੰ ਪੇਸ਼ ਕੀਤਾ। ਨਾਲ ਹੀ ਮਾਮਲੇ ਵਿਚ ਹੋਰ ਪੁੱਛਗਿੱਛ ਦੀ ਜ਼ਰੂਰਤ ਦੱਸਦਿਆਂ ਸੋਰੇਨ ਦੀ ਫਿਰ ਤੋਂ ਰਿਮਾਂਡ ਦੀ ਮੰਗ ਕੀਤੀ। ਈਡੀ ਵਲੋਂ ਸੋਰੇਨ ਦੀ 7 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਗਈ ਸੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਈਡੀ ਨੂੰ 5 ਦਿਨਾਂ ਦੀ ਰਿਮਾਂਡ ਦਿੱਤੀ ਹੈ।

ਇਹ ਵੀ ਪੜ੍ਹੋ- ਕੇਂਦਰ ਸਰਕਾਰ 'ਤੇ ਵਰ੍ਹੇ ਹੇਮੰਤ ਸੋਰੇਨ; ਦੋਸ਼ ਸਾਬਤ ਹੋਇਆ ਤਾਂ ਸਿਆਸਤ ਹੀ ਨਹੀਂ ਝਾਰਖੰਡ ਹੀ ਛੱਡ ਦੇਵਾਂਗਾ

ਹੇਮੰਤ ਸੋਰੇਨ ਵਲੋਂ ਐਡਵੋਕੇਟ ਜਨਰਲ ਰਾਜੀਵ ਰੰਜਨ ਨੇ ਪੈਰਵੀ ਕੀਤੀ। ਉੱਥੇ ਹੀ ਈਡੀ ਵਲੋਂ ਵਕੀਲ ਏ. ਕੇ. ਦਾਸ ਨੇ ਪੈਰਵੀ ਕੀਤੀ। ਜ਼ਿਕਰਯੋਗ ਹੈ ਕਿ 31 ਜਨਵਰੀ ਨੂੰ ਪੁੱਛਗਿੱਛ ਮਗਰੋਂ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਦੀ ਅਪੀਲ ਨੂੰ ਵੇਖਦੇ ਹੋਏ ਅਦਾਲਤ ਨੇ 5 ਦਿਨਾਂ ਦੀ ਰਿਮਾਂਡ ਦਿੱਤੀ। ਰਾਂਚੀ ਸਿਵਲ ਕੋਰਟ ਵਿਚ ਹੇਮੰਤ ਦੀ ਪੇਸ਼ੀ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਦੱਸ ਦੇਈਏ ਕਿ 8.5 ਏਕੜ ਜ਼ਮੀਨ 'ਤੇ ਦਖ਼ਲ ਦੇਣ ਦੇ ਮਾਮਲੇ 'ਚ ਅਤੇ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ 36 ਲੱਖ ਰੁਪਏ ਬਰਾਮਦ ਮਾਮਲੇ ਵਿਚ ਈਡੀ ਹੇਮੰਤ ਸੋਰੇਨ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ- ਝਾਰਖੰਡ ਦੇ ਸਭ ਤੋਂ ਨੌਜਵਾਨ CM ਹੇਮੰਤ ਸੋਰੇਨ, ਉਤਾਰ-ਚੜ੍ਹਾਅ ਭਰਿਆ ਰਿਹਾ ਸਿਆਸੀ ਸਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News