ਰਾਹੁਲ ਗਾਂਧੀ ਬੋਲੇ- ਮੋਦੀ ਦੀ ਅਗਵਾਈ 'ਚ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਮੰਦੀ 'ਚ ਚੱਲੀ ਗਈ ਇਕੋਨਾਮੀ
Saturday, Nov 28, 2020 - 12:20 AM (IST)
ਨਵੀ ਦਿੱਲੀ - ਦੇਸ਼ ਦੀ ਖਰਾਬ ਆਰਥਿਕ ਸਥਿਤੀ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਮੌਜੂਦਾ ਵਿੱਤ ਸਾਲ ਦੀ ਦੂਜੀ ਤਿਮਾਹੀ 'ਚ ਜੀ.ਡੀ.ਪੀ. 'ਚ 7.5 ਫੀਸਦੀ ਦੀ ਗਿਰਾਵਟ ਨੂੰ ਲੈ ਕੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ 'ਚ ਦੇਸ਼ ਦੀ ਮਾਲੀ ਹਾਲਤ ਪਹਿਲੀ ਵਾਰ ਅਧਿਕਾਰਿਕ ਤੌਰ 'ਤੇ ਮੰਦੀ 'ਚ ਚੱਲੀ ਗਈ ਹੈ।
Under PM Modi, India's economy is officially in a recession for the first time ever.
— Rahul Gandhi (@RahulGandhi) November 27, 2020
More importantly, 3 crore people are still looking for work under MNREGA.
Economy cannot be ordered to grow by diktats. PM needs to first understand this basic idea.
ਉਨ੍ਹਾਂ ਨੇ ਟਵੀਟ ਕੀਤਾ ‘ਪੀ.ਐੱਮ ਮੋਦੀ ਦੀ ਅਗਵਾਈ 'ਚ ਭਾਰਤ ਦੀ ਆਰਥਿਕ ਸਥਿਤੀ ਪਹਿਲੀ ਵਾਰ ਅਧਿਕਾਰਿਕ ਰੂਪ ਨਾਲ ਮੰਦੀ 'ਚ ਚੱਲੀ ਗਈ। ਇਸ ਤੋਂ ਜ਼ਿਆਦਾ ਗੰਭੀਰ ਗੱਲ ਇਹ ਹੈ ਕਿ ਤਿੰਨ ਕਰੋੜ ਲੋਕ ਅਜੇ ਵੀ ਮਨਰੇਗਾ ਦੇ ਤਹਿਤ ਨੌਕਰੀ ਦੀ ਤਲਾਸ਼ 'ਚ ਹਨ।’ ਰਾਹੁਲ ਗਾਂਧੀ ਨੇ ਕਿਹਾ ਕਿ ਫਰਮਾਨ ਜਾਰੀ ਕਰ ਆਰਥਿਕ ਸਥਿਤੀ ਨੂੰ ਤਰੱਕੀ ਦੇ ਰਸਤੇ 'ਤੇ ਨਹੀਂ ਲਿਜਾਇਆ ਜਾ ਸਕਦਾ। ਪੀ.ਐੱਮ ਨੂੰ ਇਹ ਬੁਨਿਆਦੀ ਗੱਲ ਸਮਝਣ ਦੀ ਜ਼ਰੂਰਤ ਹੈ।