ਅਰਥਵਿਵਸਥਾ ਵਧ ਰਹੀ ਹੈ ਪਰ ਪੈਸੇ ਕੁਝ ਲੋਕਾਂ ਦੇ ਹੱਥ ''ਚ : ਰਾਹੁਲ ਗਾਂਧੀ

Saturday, Dec 23, 2023 - 06:06 PM (IST)

ਅਰਥਵਿਵਸਥਾ ਵਧ ਰਹੀ ਹੈ ਪਰ ਪੈਸੇ ਕੁਝ ਲੋਕਾਂ ਦੇ ਹੱਥ ''ਚ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਵਧ ਰਹੀ ਹੈ ਪਰ ਦੌਲਤ ਕੁਝ ਲੋਕਾਂ ਤੱਕ ਸੀਮਿਤ ਹੈ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਵੱਡੀ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਕ ਸਮੂਹ ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕਿ ਚੋਣਾਂ ਲੜਨ ਲਈ ਇਕ ਨਿਰਪੱਖ ਮੀਡੀਆ, ਇਕ ਨਿਰਪੱਖ ਕਾਨੂੰਨੀ ਪ੍ਰਣਾਲੀ, ਇਕ ਨਿਰਪੱਖ ਚੋਣ ਕਮਿਸ਼ਨ, ਵਿੱਤੀ ਸਰੋਤਾਂ ਤੱਕ ਪਹੁੰਚ ਅਤੇ ਨਿਰਪੱਖ ਸੰਸਥਾਵਾਂ ਦੀ ਲੋੜ ਹੁੰਦੀ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਸ਼ਨੀਵਾਰ ਨੂੰ 'ਐਕਸ' 'ਤੇ 15 ਦਸੰਬਰ ਨੂੰ ਹੋਈ ਗੱਲਬਾਤ ਦਾ ਵੀਡੀਓ ਸਾਂਝਾ ਕੀਤਾ। ਇਸ ਗੱਲਬਾਤ ਦੌਰਾਨ ਜਦੋਂ ਪਿਛਲੇ 10 ਸਾਲਾਂ 'ਚ ਭਾਰਤ ਦੀ ਆਰਥਿਕ ਤਰੱਕੀ ਬਾਰੇ ਪੁੱਛਿਆ ਗਿਆ ਤਾਂ ਕਾਂਗਰਸ ਨੇਤਾ ਨੇ ਕਿਹਾ,''ਜਦੋਂ ਤੁਸੀਂ ਆਰਥਿਕ ਵਿਕਾਸ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਇਹ ਸਵਾਲ ਪੁੱਛਣਾ ਪੈਂਦਾ ਹੈ ਕਿ ਆਰਥਿਕ ਵਿਕਾਸ ਕਿਸ ਦੇ ਹਿੱਤ 'ਚ ਹੈ।''

ਇਹ ਵੀ ਪੜ੍ਹੋ : ਵਧਦੀ ਠੰਡ ਕਾਰਨ ਸਕੂਲਾਂ 'ਚ ਇਕ ਤੋਂ 15 ਜਨਵਰੀ ਤੱਕ ਹੋਇਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਰਾਹੁਲ ਗਾਂਧੀ ਨੇ ਕਿਹਾ,"ਸਵਾਲ ਇਹ ਹੈ ਕਿ ਵਿਕਾਸ ਕਿਸ ਤਰ੍ਹਾਂ ਦਾ ਹੈ ਅਤੇ ਇਸ ਦਾ ਫ਼ਾਇਦਾ ਕਿਸ ਨੂੰ ਮਿਲ ਰਿਹਾ ਹੈ। ਭਾਰਤ ਵਿਚ ਵਿਕਾਸ ਦੇ ਅੰਕੜੇ ਹਨ ਅਤੇ ਦੂਜੇ ਪਾਸੇ ਬੇਰੁਜ਼ਗਾਰੀ ਦੇ ਅੰਕੜੇ ਹਨ। ਭਾਰਤ ਵਧ ਰਿਹਾ ਹੈ ਪਰ ਜਿਸ ਤਰ੍ਹਾਂ ਨਾਲ ਇਹ ਵਧ ਰਿਹਾ ਹੈ ਉਹ ਇਹ ਹੈ ਕਿ ਵੱਡੇ ਪੈਮਾਨੇ 'ਤੇ ਦੌਲਤ ਕੁਝ ਲੋਕਾਂ ਦੇ ਹੱਥਾਂ ਤੱਕ ਸੀਮਿਤ ਕਰ ਦਿੱਤੀ ਹੈ।" ਉਨ੍ਹਾਂ ਦਾਅਵਾ ਕੀਤਾ,"ਸਾਡੇ ਕੋਲ ਅਡਾਨੀ ਜੀ ਹਨ, ਹਰ ਕੋਈ ਜਾਣਦਾ ਹੈ ਕਿ ਉਹ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਾਲ ਜੁੜੇ ਹੋਏ ਹਨ। ਉਹ ਸਾਡੇ ਸਾਰੇ ਬੰਦਰਗਾਹਾਂ, ਹਵਾਈ ਅੱਡਿਆਂ, ਬੁਨਿਆਦੀ ਢਾਂਚੇ ਦੇ ਖੇਤਰ ਦੇ ਮਾਲਕ ਹਨ! ਇਸ ਤਰ੍ਹਾਂ ਤੁਹਾਨੂੰ ਵਿਕਾਸ ਤਾਂ ਮਿਲੇਗਾ ਪਰ ਸਹੀ ਵੰਡ ਨਹੀਂ ਹੋਵੇਗੀ।" ਇਹ ਪੁੱਛੇ ਜਾਣ 'ਤੇ ਕਿ ਲੋਕਾਂ ਨਾਲ ਸੰਚਾਰ ਅਤੇ ਸੰਪਰਕ ਦਾ ਪ੍ਰਭਾਵ ਚੋਣ ਨਤੀਜਿਆਂ 'ਤੇ ਕਿਉਂ ਨਹੀਂ ਦਿਖਾਈ ਦਿੰਦਾ, ਰਾਹੁਲ ਗਾਂਧੀ ਨੇ ਕਿਹਾ,"...ਤੁਹਾਨੂੰ ਇਕ ਨਿਰਪੱਖ ਮੀਡੀਆ, ਇਕ ਨਿਰਪੱਖ ਕਾਨੂੰਨੀ ਪ੍ਰਣਾਲੀ, ਇਕ ਨਿਰਪੱਖ ਚੋਣ ਕਮਿਸ਼ਨ, ਵਿੱਤੀ ਸਰੋਤਾਂ ਤੱਕ ਪਹੁੰਚ ਦੀ ਜ਼ਰੂਰਤ ਹੁੰਦੀ ਹੈ।" ਤੁਸੀਂ ਇਕ ਅਜਿਹੇ ਅਮਰੀਕਾ ਦੀ ਕਲਪਨਾ ਕਰੋ ਜਿੱਥੇ ਇੰਟਰਨਲ ਰੈਵੇਨਿਊ ਸਰਵਿਸ (ਆਈ.ਆਰ.ਐੱਸ.), ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਕੋਲ ਪੂਰਾ-ਸਮਾਂ ਕੰਮ ਵਿਰੋਧੀ ਧਿਰ ਨੂੰ ਖ਼ਤਮ ਕਰਨ ਦਾ ਹੋਵੇ। ਅਸੀਂ ਇਸ ਸਥਿਤੀ 'ਚ ਹਾਂ।" ਉਨ੍ਹਾਂ ਨੇ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ 4 ਹਜ਼ਾਰ ਕਿਲੋਮੀਟਰ ਪੈਦਲ ਇਸ ਲਈ ਨਹੀਂ ਤੁਰਿਆ, ਕਿਉਂਕਿ ਮੈਨੂੰ 4 ਹਜ਼ਾਰ ਕਿਲੋਮੀਟਰ ਤੁਰਨਾ ਪਸੰਦ ਹੈ। ਮੈਂ 4 ਹਜ਼ਾਰ ਕਿਲੋਮੀਟਰ ਤੁਰਿਆ, ਕਿਉਂਕਿ ਆਪਣਾ  ਸੰਦੇਸ਼ ਪਹੁੰਚਾਉਣਾ ਸੀ, ਕੋਈ ਦੂਜਾ ਰਸਤਾ ਨਹੀਂ ਹੈ।'' ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 15 ਦਸੰਬਰ ਨੂੰ ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਕ ਸਮੂਹ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਦਿਨ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਉਹ ਇਹ ਯਕੀਨੀ ਕਰਨ ਲਈ ਲੜਾਈ ਲੜਨ ਲਈ ਵਚਨਬੱਧ ਹਨ ਕਿ ਹਰੇਕ ਭਾਰਤੀ ਵਿਦਿਆਰਥੀ ਨੂੰ ਗਲੋਬਲ ਦੂਤ ਬਣਨ ਲਈ ਜ਼ਰੂਰੀ ਅਨੁਭਵ ਅਤੇ ਮੌਕੇ ਮਿਲਣ। ਕਾਂਗਰਸ ਨੇਤਾ ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਦੁਨੀਆ ਭਰ ਦੀਆਂ ਮੁੱਖ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News