EC ਦਾ ਸਖ਼ਤ ਨਿਰਦੇਸ਼, ਰਾਤ 10 ਵਜੇ ਤੋਂ ਸਵੇਰੇ ਛੇ ਵਜੇ ਤਕ ਚੋਣ ਪ੍ਰਚਾਰ 'ਤੇ ਲਗਾਈ ਰੋਕ
Thursday, Oct 11, 2018 - 05:43 PM (IST)

ਨੈਸ਼ਨਲ ਡੈਸਕ— ਦੇਸ਼ ਦੇ ਪੰਜ ਰਾਜਾਂ ਰਾਜਸਥਾਨ, ਮੱਧਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ, ਤੇਲੰਗਾਨਾ 'ਚ ਅਗਲੇ ਮਹੀਨੇ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣ ਕਮਿਸ਼ਨ ਨੇ ਨਿਰਪੱਖ ਲਈ ਕਮਰ ਕੱਸ ਲਈ ਹੈ ਜਿਸ ਦੇ ਤਹਿਤ ਪੰਜਾਂ ਰਾਜਾਂ 'ਚ ਰਾਤ 10 ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤਕ ਦਾ ਐੱਸ.ਐੱਮ.ਐੱਸ.ਜਾਂ ਵਟਸਐਪ ਕਾਲ ਦੇ ਜ਼ਰੀਏ ਚੋਣ ਪ੍ਰਚਾਰ 'ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ।
ਵਟਸਐਪ ਕਾਲ 'ਤੇ ਲੱਗੀ ਰੋਕ
ਚੋਣ ਕਮਿਸ਼ਨ ਨੇ ਸਾਰੇ ਰਾਜਾਂ 'ਚ ਮੁਖ ਚੋਣ ਅਧਿਕਾਰੀਆਂ ਨੂੰ ਬੀਤੇ ਦਿਨੀਂ ਭੇਜੇ ਗਏ ਪੱਤਰਾਂ 'ਚ ਇਹ ਗੱਲ ਕਹੀ ਕਿ ਪੱਤਰ 'ਚ ਲਿਖਿਆ ਗਿਆ ਹੈ ਕਿ ਚੋਣ ਕਮੀਸ਼ਨ ਨੇ 20 ਅਪ੍ਰੈਲ ਨੂੰ ਜੋ ਪੱਤਰ ਲਿਖਿਆ ਗਿਆ ਸੀ ਉਸ 'ਚ ਸ਼ੋਧ ਕਰ ਇਹ ਜੋੜ ਦਿੱਤਾ ਗਿਆ ਹੈ ਕਿ ਆਦਰਸ਼ ਚੋਣ ਆਚਾਰ ਸੰਹਿਤਾ ਲੱਗਣ ਦੇ ਬਾਅਦ ਰਾਕ 10 ਤੋਂ ਸਵੇਰੇ ਛੇ ਵਜੇ ਤਕ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ, ਐੱਸ.ਐੱਮ.ਐੱਸ.ਕਰਨ ਜਾਂ ਵਾਟਸਐਪ ਕਾਲ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਨਾਗਰਿਕਾਂ ਦੀ ਨਿਜਤਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਆਦੇਸ਼ ਦਾ ਕੀਤਾ ਜਾਵੇ ਪਾਲਨ
18 ਜੁਲਾਈ ਹਾਈ ਕੋਰਟ ਦੇ ਆਦੇਸ਼ ਦੇ ਬਾਅਦ ਕਮਿਸ਼ਨ ਨੇ 26 ਸਤੰਬਰ ਨੂੰ ਚੋਣਾਂ ਦੇ ਪ੍ਰਚਾਰ ਦੌਰਾਨ ਰਾਤ 10 ਵਜੇ ਤੋਂ ਸਵੇਰੇ ਛੇ ਵਜੇ ਤਕ ਲਾਊਡਸਪੀਕਰ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਸੀ। ਕਮੀਸ਼ਨ ਨੇ ਰਾਜਾਂ ਦੇ ਮੁਖ ਚੋਣ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਚੋਣ ਅਧਿਕਾਰੀਆਂ ਨੂੰ ਸੁਨਿਸ਼ਚਿਤ ਕਰਨ ਕਿ ਆਦੇਸ਼ ਦਾ ਪਾਲਨ ਕੀਤਾ ਜਾਵੇ ਅਤੇ ਉਸ ਦੀ ਰਿਪੋਰਟ ਵੀ ਭੇਜੀ ਜਾਵੇ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ

ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
