ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਲਈ ਨੋਟੀਫਿਕੇਸ਼ਨ ਜਾਰੀ

Wednesday, Apr 17, 2019 - 12:21 PM (IST)

ਨਵੀਂ ਦਿੱਲੀ—ਚੋਣ ਕਮਿਸ਼ਨ ਨੇ ਅੱਜ ਭਾਵ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ, ਜਿਸ ਦੇ ਤਹਿਤ 12 ਮਈ ਨੂੰ 7 ਸੂਬਿਆਂ ਦੀਆਂ 59 ਸੀਟਾਂ 'ਤੇ ਚੋਣਾਂ ਹੋਣਗੀਆਂ। ਸੱਤ ਪੜਾਆਂ 'ਚ ਹੋ ਰਹੀਆਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ 11 ਅਪ੍ਰੈਲ ਨੂੰ ਹੋ ਚੁੱਕੀ ਹੈ ਅਤੇ 19 ਮਈ ਨੂੰ ਆਖਰੀ ਪੜਾਅ 'ਤੇ ਖਤਮ ਹੋਣਗੀਆਂ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਸੀਟਾਂ 'ਤੇ ਸੱਤ ਪੜਾਅ 'ਤੇ ਚੋਣਾਂ ਹੋਣਗੀਆਂ। ਦਿੱਲੀ ਦੀਆਂ ਸੱਤ ਸੀਟਾਂ ਲਈ ਚੋਣਾਂ 6ਵੇਂ ਪੜਾਅ 'ਤੇ ਹੋਣਗੀਆਂ। 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ 'ਆਮ ਆਦਮੀ ਪਾਰਟੀ' ਦੇ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਟਵਿੱਟਰ 'ਤੇ ਹੋਈ ਬਹਿਸ ਦੌਰਾਨ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਪੱਖ ਗਠਜੋੜ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਅਤੇ ਇੱਕ ਵਾਰ ਫਿਰ ਬੁੱਧਵਾਰ ਨੂੰ ਦੋਵਾਂ ਪੱਖਾਂ ਵਿਚਾਲੇ ਵੰਡ ਨੂੰ ਲੈ ਕੇ ਬੈਠਕ ਹੋ ਸਕਦੀ ਹੈ।  ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਦੀ ਸੱਤ 'ਚੋਂ 4 ਸੀਟਾਂ 'ਤੇ ਲੋਕ ਸਭਾ ਸੀਟਾਂ 'ਆਪ'  ਨੂੰ ਦੇਣ ਲਈ ਤਿਆਰ ਹੈ ਤਾਂ ਕਿ ਉਨ੍ਹਾਂ ਦਾ ਗਠਜੋੜ ਭਾਜਪਾ ਨੂੰ ਹਰਾ ਸਕੇ। ਭਾਜਪਾ 2014 'ਚ ਦਿੱਲੀ ਦੀਆਂ ਸੱਤ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। 

ਛੇਵੇਂ ਪੜਾਅ 'ਚ 12 ਮਈ ਨੂੰ ਜਿਨ੍ਹਾਂ ਸੀਟਾਂ 'ਤੇ ਚੋਣਾਂ ਹੋਣਗੀਆਂ, ਉਨ੍ਹਾਂ 'ਚ ਕੁਝ ਮਹੱਤਵਪੂਰਨ ਸੀਟਾਂ ਬਿਹਾਰ ਦੀ ਪੂਰਬੀ ਅਤੇ ਪੱਛਮੀ ਚੰਪਾਰਨ, ਵੈਸ਼ਾਲੀ, ਗੋਪਾਲਗੰਜ, ਸੀਵਾਨ ਅਤੇ ਮਹਾਰਾਜਗੰਜ ਸੀਟਾਂ ਹਨ। ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ, ਪ੍ਰਤਾਪਗੜ੍ਹ, ਫੁਲਪੁਰ, ਇਲਾਹਾਬਾਦ, ਅੰਬੇਡਕਰ ਨਗਰ, ਡੁਮਰਿਆਗੰਜ, ਸੰਤਕਬੀਰ ਨਗਰ, ਲਾਲਗੰਜ, ਆਜਮਗੜ੍ਹ, ਜੌਨਪੁਰ ਅਤੇ ਭਦੋਹੀ 'ਚ 12 ਮਈ ਨੂੰ ਚੋਣਾਂ ਹੋਣਗੀਆਂ। ਦਿੱਲੀ ਦੀ ਤਰ੍ਹਾਂ ਹਰਿਆਣਾ 'ਚ ਵੀ ਇੱਕ ਪੜਾਅ 'ਚ ਚੋਣਾਂ ਹੋਣਗੀਆਂ। ਮੱਧ ਪ੍ਰਦੇਸ਼ ਦੀ ਟੀਕਮਗੜ੍ਹ, ਦਮੋਹ, ਖੁਜਰਾਹੋ, ਛਿੰਦਵਾੜਾ ਅਤੇ ਹੋਸ਼ੰਗਾਵਾਦ ਸੀਟਾਂ 'ਤੇ ਵੀ 6ਵੇਂ ਪੜਾਅ 'ਤੇ ਚੋਣਾਂ ਹੋਣਗੀਆਂ।


Iqbalkaur

Content Editor

Related News