ਪੱਛਮੀ ਬੰਗਾਲ ਦੇ ਨਵੇਂ DGP ਹੋਣਗੇ ਸੰਜੇ ਮੁਖਰਜੀ, ਚੋਣ ਕਮਿਸ਼ਨ ਨੇ 24 ਘੰਟਿਆਂ ਅੰਦਰ ਵਿਵੇਕ ਸਹਾਏ ਨੂੰ ਹਟਾਇਆ
Tuesday, Mar 19, 2024 - 03:36 PM (IST)
ਕੋਲਕਾਤਾ (ਭਾਸ਼ਾ)- ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦਾ ਪੁਲਸ ਡਾਇਰੈਕਟਰ ਜਨਰਲ ਨਿਯੁਕਤ ਕੀਤੇ ਜਾਣ ਦੇ 24 ਘੰਟਿਆਂ ਅੰਦਰ ਮੰਗਲਵਾਰ ਨੂੰ ਵਿਕੇਕ ਸਹਾਏ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਰਾਜ ਸਰਕਾਰ ਨੂੰ ਉਨ੍ਹਾਂ ਦੀ ਜਗ੍ਹਾ ਸੰਜੇ ਮੁਖਰਜੀ ਨੂੰ ਨਿਯੁਕਤ ਕਰਨ ਦਾ ਆਦੇਸ਼ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਹਾਏ ਨੂੰ ਸੀਨੀਅਰਤਾ ਆਰਡਰ ਦੇ ਆਧਾਰ 'ਤੇ ਨਿਯੁਕਤ ਕੀਤਾ ਗਿਆ ਸੀ ਪਰ ਕਿਉਂਕਿ ਉਹ ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਪਹਿਲਾਂ ਮਈ ਦੇ ਪਹਿਲੇ ਹਫ਼ਤੇ ਸੇਵਾਮੁਕਤ ਹੋ ਰਹੇ ਹਨ ਤਾਂ ਇਸ ਲਈ ਚੋਣ ਕਮਿਸ਼ਨ ਨੇ ਮੁਖਰਜੀ ਨੂੰ ਡੀਜੀਪੀ ਨਿਯੁਕਤ ਕਰਨ ਲਈ ਕਿਹਾ ਹੈ।
ਭਾਰਤੀ ਪੁਲਸ ਸੇਵਾ (ਆਈਪੀਐੱਸ) ਦੇ 1989 ਬੈਚ ਦੇ ਅਧਿਕਾਰੀ ਮੁਖਰਜੀ ਡੀਜੀਪੀ ਦੇ ਅਹੁਦੇ ਲਈ ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਭੇਜੀ ਗਈ ਤਿੰਨ ਅਧਿਕਾਰੀਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਸਨ। ਚੋਣ ਕਮਿਸ਼ਨ ਨੇ ਰਾਜ ਨੂੰ ਤੁਰੰਤ ਪਾਲਣਾ ਯਕੀਨੀ ਕਰਨ ਅਤੇ ਮੰਗਲਵਾਰ ਸ਼ਾਮ 5 ਵਜੇ ਤੱਕ ਨਿਯੁਕਤੀ ਦੀ ਪੁਸ਼ਟੀ ਕਰਨ ਦਾ ਨਿਰਦੇਸ਼ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e