ਚੋਣ ਕਮਿਸ਼ਨ ਦੀ ਆਜ਼ਮ ਖਾਨ 'ਤੇ ਵੱਡੀ ਕਾਰਵਾਈ, ਚੋਣ ਪ੍ਰਚਾਰ 'ਤੇ ਲਗਾਈ ਰੋਕ

04/15/2019 9:52:06 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਬਸਪਾ ਸੁਪਰੀਮੋ ਨੂੰ ਉਨ੍ਹਾਂ ਦੇ ਭੜਕਾਊ ਬਿਆਨਾਂ ਦੇ ਚੱਲਦਿਆਂ ਪਾਬੰਦੀਸ਼ੂਦਾ ਕਰਨ ਤੋਂ ਬਾਅਦ ਚੋਣ ਕਮਿਸ਼ਨ ਨੇ ਇਕ ਵੱਡੀ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਚੋਣ ਜ਼ਾਬਤਾ ਉਲੰਘਣ ਦੇ ਮਾਮਲੇ 'ਚ ਸਪਾ ਨੇਤਾ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਤੇ ਕੇਂਦਰੀ ਮੰਤਰੀ ਤੇ ਬੀਜੇਪੀ ਦੀ ਸੀਨੀਅਰ ਨੇਤਾ ਮੇਨਕਾ ਗਾਂਧੀ 'ਤੇ ਵੀ ਰੋਕ ਲਗਾ ਦਿੱਤੀ ਹੈ। ਆਜ਼ਮ ਖਾਨ ਨੂੰ ਜਿਥੇ 72 ਘੰਟਿਆਂ ਲਈ ਪਾਬੰਦੀਸ਼ੂਦਾ ਕੀਤਾ ਗਿਆ ਹੈ। ਉਥੇ ਹੀ ਮੇਨਕਾ ਗਾਂਧੀ 'ਤੇ 48 ਘੰਟਿਆਂ ਲਈ ਪਾਬੰਦੀ ਲਗਾਈ ਗਈ ਹੈ। ਇਹ ਦੋਵੇਂ ਨੇਤਾ ਕਿਸੇ ਤਰ੍ਹਾਂ ਦੀ ਚੋਣ ਰੈਲੀ 'ਚ ਹਿੱਸਾ ਨਹੀਂ ਲੈ ਸਕਣਗੇ। ਚੋਣ ਕਮਿਸ਼ਨ ਦੇ ਆਦੇਸ਼ ਮੁਤਾਬਕ ਆਜ਼ਮ ਖਾਨ ਤੇ ਮੇਨਕਾ ਗਾਂਧੀ 'ਤੇ 16 ਅਪ੍ਰੈਲ ਸਵੇਰੇ 10 ਵਜੇ ਤੋਂ ਪਾਬੰਦੀ ਲਾਗੂ ਹੋਵੇਗੀ।


Inder Prajapati

Content Editor

Related News