ਰੋਜ਼ਾਨਾ ਸੋਇਆ ਅਤੇ ਬਾਦਾਮ ਖਾਣ ਨਾਲ ਬੀਮਾਰ ਹੋ ਸਕਦੈ ਦਿਲ

02/06/2020 8:05:40 PM

ਨਵੀਂ ਦਿੱਲੀ (ਇੰਟ.)–ਜੇ ਤੁਸੀਂ ਰੋਜ਼ਾਨਾ ਮਾਸ, ਸੋਇਆ ਜਾਂ ਨਟਸ ਵਰਗੇ ਉੱਚ ਪ੍ਰੋਟੀਨ ’ਤੇ ਜ਼ਿਆਦਾ ਨਿਰਭਰ ਰਹਿੰਦੇ ਹੋ ਤਾਂ ਇਹ ਤੁਹਾਡੇ ਦਿਲ ਦੀ ਸਿਹਤ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਖੋਜਕਾਰਾਂ ਮੁਤਾਬਕ ਮੀਟ ਅਤੇ ਹੋਰ ਉੱਚ ਪ੍ਰੋਟੀਨ ਵਾਲੇ ਖੁਰਾਕ ਪਦਾਰਥ ਆਮ ਤੌਰ ’ਤੇ ਸਲਫਰ ਐਮੀਨੋ ਐਸਿਡ ਸਮੱਗਰੀ ’ਚ ਵੱਧ ਹੁੰਦੇ ਹਨ, ਜੋ ਤੁਹਾਡੇ ਦਿਲ ਦੀ ਸਿਹਤ ਲਈ ਠੀਕ ਨਹੀਂ ਹਨ। ਇਕ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ਦੀ ਮੰਨੀਏ ਤਾਂ ਪੌਦੇ ਆਧਾਰਿਤ ਖੁਰਾਕ ਦਿਲ ਦੇ ਰੋਗ ਦੇ ਖਤਰੇ ਨੂੰ ਘੱਟ ਕਰਨ ਲਈ ਅਹਿਮ ਹੋ ਸਕਦੀ ਹੈ। ਉਥੇ ਹੀ ਐਨੀਮਲ ਬੇਸਡ ਫੂਡਜ਼ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

11000 ਲੋਕਾਂ ’ਤੇ ਕੀਤਾ ਗਿਆ ਸਰਵੇ
ਖੋਜ ਦੇ ਲੇਖਕ ਜੇਨ ਡੋਂਗ ਦੀ ਮੰਨੀਏ ਤਾਂ ਇਹ ਨਤੀਜੇ ਸ਼ਾਕਾਹਾਰੀ ਜਾਂ ਹੋਰ ਬੂਟਿਆਂ ’ਤੇ ਆਧਾਰਿਤ ਖੁਰਾਕ ਖਾਣ ਵਾਲਿਆਂ ’ਚ ਦੇਖੇ ਗਏ ਕੁਝ ਲਾਭਕਾਰੀ ਸਿਹਤ ਪ੍ਰਭਾਵਾਂ ਦਾ ਸਮਰਥਨ ਕਰਦੇ ਹਨ। ਡੋਂਗ ਨੇ 2018 ਦੇ ਪਹਿਲਾਂ ਦੇ ਇਕ ਅਧਿਐਨ ’ਚ ਦੇਖਿਆ ਕਿ ਸਲਫਰ ਐਮੀਨੋ ਐਸਿਡ ਖੁਰਾਕਾਂ ’ਚ ਜ਼ਿਆਦਾਤਰ ਖੁਰਾਕ ਪਦਾਰਥ ਜਾਨਵਰਾਂ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹਨ। ਇਕ ਨਵੇਂ ਅਧਿਐਨ ’ਚ ਖੋਜ ਟੀਮ ਨੇ ਇਕ ਰਾਸ਼ਟਰੀ ਅਧਿਐਨ ਦੇ 11000 ਤੋਂ ਵੱਧ ਮੁਕਾਬਲੇਬਾਜ਼ਾਂ ਦੀ ਖੁਰਾਕ ਅਤੇ ਖੂਨ ਬਾਇਓਮਾਰਕਰ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਜਿਨ੍ਹਾਂ ਮੁਕਾਬਲੇਬਾਜ਼ਾਂ ਨੇ ਘੱਟ ਸਲਫਰ ਐਮੀਨੋ ਐਸਿਡ ਵਾਲੇ ਖੁਰਾਕ ਪਦਾਰਥ ਖਾਧੇ ਸਨ, ਉਨ੍ਹਾਂ ਦੇ ਸਰੀਰ ’ਚ ਖੂਨ ਬਣਾਉਣ ਦੇ ਆਧਾਰ ’ਤੇ ਕਾਰਡੀਓਮੈਟਾਬਾਲਿਕ ਮੈਟਾਬਾਲਿਜ਼ਮ ਲਈ ਘੱਟ ਖਤਰਾ ਸੀ।

ਵੱਧ ਸਕਦੈ ਬੀ.ਪੀ. ਅਤੇ ਸ਼ੂਗਰ
ਖੋਜਕਾਰਾਂ ਨੇ ਕੋਲੈਸਟ੍ਰਾਲ, ਟ੍ਰਾਈਗਿਲਸਰਾਈਡਸ, ਗਲੂਕੋਜ਼ ਅਤੇ ਇੰਸੁਲਿਨ ਸਮੇਤ 10-16 ਘੰਟੇ ਦੇ ਵਰਤ ਤੋਂ ਬਾਅਦ ਮੁਕਾਬਲੇਬਾਜ਼ਾਂ ਦੇ ਖੂਨ ’ਚ ਕੁਝ ਬਾਇਓਮਾਰਕਰ ਦੇ ਪੱਧਰ ਦੇ ਆਧਾਰ ’ਤੇ ਇਕ ਮਿਸ਼ਰਿਤ ਕਾਰਡੀਓਮੈਟਾਬਾਲਿਕ ਰੋਗ ਜੋਖਮ ਅੰਕ ਤਿਆਰ ਕੀਤਾ। ਇਹ ਬਾਇਓਮਾਰਕਰ ਬੀਮਾਰੀ ਲਈ ਕਿਸੇ ਵਿਅਕਤੀ ਤੇ ਜੋਖਮ ਦੇ ਸੰਕੇਤ ਹਨ। ਜਿਵੇਂ ਉੱਚ ਕੋਲੈਸਟ੍ਰਾਲ ਦਾ ਪੱਧਰ ਦਿਲ ਦੇ ਰੋਗ ਲਈ ਇਕ ਜੋਖਮ ਕਾਰਕ ਹੈ। ਖੋਜਕਾਰ ਜਾਨ ਰਿਚੀ ਨੇ ਕਿਹਾ ਕਿ ਇਨ੍ਹਾਂ ’ਚੋਂ ਕਈ ਪੱਧਰ ਵਿਅਕਤੀ ਦੀਆਂ ਲੰਮੇ ਸਮੇਂ ਤੱਕ ਖਾਣ ਦੀਆਂ ਆਦਤਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਸ ਤੋਂ ਬਾਅਦ ਖੋਜਕਾਰਾਂ ਨੇ ਦੇਖਿਆ ਕਿ ਜਿਨ੍ਹਾਂ ਲੋਕਾਂ ’ਚ ਦਿਲ ਨਾਲ ਜੁੜੀ ਕੋਈ ਵੀ ਪ੍ਰੇਸ਼ਾਨੀ ਸੀ, ਉਨ੍ਹਾਂ ’ਚ ਔਸਤ ਸਲਫਰ ਐਮੀਨੋ ਐਸਿਡ ਦਾ ਸੇਵਨ ਅਨੁਮਾਨਿਤ ਔਸਤ ਲੋੜ ਤੋਂ ਲਗਭਗ ਢਾਈ ਗੁਣਾ ਵੱਧ ਸੀ।

ਫਲ-ਸਬਜ਼ੀਆਂ ਬਿਹਤਰ ਬਦਲ
ਐਮੀਨੋ ਐਸਿਡ ਪ੍ਰੋਟੀਨ ਦੇ ਨਿਰਮਾਣ ਖੰਡ ਹਨ। ਖੋਜਕਾਰਾਂ ਨੇ ਕਿਹਾ ਕਿ ਮੈਥਿਓਨਿਨ ਅਤੇ ਸਿਸਟੀਨ ਸਮੇਤ ਸਲਫਰ ਐਮੀਨੋ ਐਸਿਡ ਨਾਂ ਦੀ ਇਕ ਉਪਸ਼੍ਰੇਣੀ, ਮੈਟਾਬਾਲਿਜ਼ਮ ਅਤੇ ਸਿਹਤ ’ਚ ਵੱਖ-ਵੱਖ ਭੂਮਿਕਾ ਨਿਭਾਉਂਦੇ ਹਨ। ਮੀਟ ਅਤੇ ਹੋਰ ਉੱਚ ਪ੍ਰੋਟੀਨ ਖੁਰਾਕ ਪਦਾਰਥ ਆਮ ਤੌਰ ’ਤੇ ਸਲਫਰ ਐਮੀਨੋ ਐਸਿਡ ਸਮੱਗਰੀ ’ਚ ਵੱਧ ਹੁੰਦੇ ਹਨ। ਇਸ ਦੇ ਉਲਟ ਜੋ ਲੋਕ ਫਲਾਂ ਅਤੇ ਸਬਜ਼ੀਆਂ ਜਿਵੇਂ ਬੂਟਿਆਂ ਦੇ ਆਧਾਰਿਤ ਬਹੁਤ ਸਾਰੇ ਉਤਪਾਦ ਖਾਂਦੇ ਹਨ, ਉਹ ਘੱਟ ਮਾਤਰਾ ’ਚ ਸਲਫਰ ਐਮੀਨੋ ਐਸਿਡ ਦੀ ਵਰਤੋਂ ਕਰਦੇ ਹਨ, ਜੋ ਉਨ੍ਹਾਂ ਦੇ ਦਿਲ ਦੀ ਸਿਹਤ ਲਈ ਚੰਗਾ ਹੈ।


Karan Kumar

Content Editor

Related News