ਲਾਹੌਲ-ਸਪਿਤੀ ’ਚ ਭੂਚਾਲ ਦੇ ਝਟਕੇ
Friday, Jan 03, 2020 - 05:28 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਲਾਹੌਲ-ਸਪਿਤੀ ਜ਼ਿਲੇ ’ਚ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਸਵੇਰੇ 10 ਵਜ ਕੇ 46 ਮਿੰਟ 52 ਸੈਕਿੰਡ ’ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਤਿੱਖਾਪਣ ਰਿਕਟਰ ਸਕੇਲ ’ਤੇ 3.4 ਮਾਪਿਆ ਗਿਆ ਹੈ ਪਰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।