ਹਿਮਾਚਲ ਦੇ ਚੰਬਾ ''ਚ ਲੱਗੇ ਭੂਚਾਲ ਦੇ ਝਟਕੇ, ਹਫੜਾ-ਦਫੜੀ ''ਚ ਘਰਾਂ ''ਚੋਂ ਬਾਹਰ ਦੌੜੇ ਲੋਕ

Monday, Mar 20, 2023 - 11:59 AM (IST)

ਹਿਮਾਚਲ ਦੇ ਚੰਬਾ ''ਚ ਲੱਗੇ ਭੂਚਾਲ ਦੇ ਝਟਕੇ, ਹਫੜਾ-ਦਫੜੀ ''ਚ ਘਰਾਂ ''ਚੋਂ ਬਾਹਰ ਦੌੜੇ ਲੋਕ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਡੂੰਘੀ ਨੀਂਦ 'ਚ ਸੁੱਤੇ ਲੋਕਾਂ ਦੀ ਅੱਖ ਖੁੱਲ੍ਹ ਗਈ। ਭੂਚਾਲ ਦੇ ਝਟਕੇ ਮਹਿਸੂਸ ਹੋਣ ਮਗਰੋਂ ਲੋਕ ਘਰਾਂ 'ਚੋਂ ਬਾਹਰ ਦੌੜ ਪਏ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਅਧਿਕਾਰਤ ਸੂਤਰਾਂ ਮੁਤਾਬਕ ਰਾਹਤ ਦੀ ਗੱਲ ਇਹ ਰਹੀ ਕਿ ਭੂਚਾਲ ਕਾਰਨ ਜ਼ਿਲ੍ਹੇ 'ਚ ਫ਼ਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। 

ਇਹ ਵੀ ਪੜ੍ਹੋ- ਸ਼੍ਰੀਨਗਰ ਦਾ 'ਬਾਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜਨੰਤ'

ਭੂਚਾਲ ਦੀ ਤੀਬਰਤਾ ਰਿਕਰਟਰ ਪੈਮਾਨੇ 'ਤੇ 4 ਮਾਪੀ ਗਈ। ਇਸ ਦਾ ਕੇਂਦਰ ਗੁਆਂਢੀ ਸੂਬੇ ਜੰਮੂ-ਕਸ਼ਮੀਰ ਮੰਨਿਆ ਜਾ ਰਿਹਾ ਹੈ। ਭੂਚਾਲ ਦੇ ਝਟਕੇ ਸਵੇਰੇ ਕਰੀਬ 8.08 ਵਜੇ 2 ਸਕਿੰਟ ਤੱਕ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ ਚੰਬਾ ਜ਼ਿਲ੍ਹਾ ਭੂਚਾਲ ਦੀ ਦ੍ਰਿਸ਼ਟੀ ਤੋਂ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਅਤੇ ਇਸ 'ਤੇ ਉਨ੍ਹਾਂ 5 ਜ਼ੋਨ 'ਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਭੂਚਾਲ ਦੀ ਤੀਬਰਤਾ ਵੱਧ ਹੋਣ 'ਤੇ ਜਾਨੀ-ਮਾਲੀ ਨੁਕਸਾਨ ਦੀ ਤਬਾਹੀ ਹੋ ਸਕਦੀ ਹੈ। ਚੰਬਾ ਜ਼ਿਲ੍ਹੇ ਵਿਚ ਭੂਚਾਲ ਦੇ ਝਟਕੇ ਅਕਸਰ ਮਹਿਸੂਸ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ-  1 ਅਪ੍ਰੈਲ ਤੋਂ ਪਹਿਲਾਂ ਨਾ ਸ਼ੁਰੂ ਕੀਤਾ ਜਾਵੇ ਨਵਾਂ ਵਿੱਦਿਅਕ ਸੈਸ਼ਨ, CBSE ਨੇ ਸਕੂਲਾਂ ਨੂੰ ਦਿੱਤੀ ਚਿਤਾਵਨੀ


author

Tanu

Content Editor

Related News