ਤਿੰਨ ਦਿਨਾਂ ਦੇ ਲਾਓਸ ਦੌਰੇ ''ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ, ਦੋ ਪੱਖੀ ਸਬੰਧਾਂ ''ਤੇ ਹੋਵੇਗੀ ਚਰਚਾ

Tuesday, Jul 23, 2024 - 06:31 PM (IST)

ਤਿੰਨ ਦਿਨਾਂ ਦੇ ਲਾਓਸ ਦੌਰੇ ''ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ, ਦੋ ਪੱਖੀ ਸਬੰਧਾਂ ''ਤੇ ਹੋਵੇਗੀ ਚਰਚਾ

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀਰਵਾਰ ਨੂੰ ਲਾਓਸ ਦੇ ਤਿੰਨ ਦਿਨਾਂ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਵਪਾਰ ਅਤੇ ਨਿਵੇਸ਼ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਸੀਆਨ-ਭਾਰਤ ਸਹਿਯੋਗ ਦੀ ਸਮੀਖਿਆ ਕਰਨਗੇ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ। ਲਾਓਸ (ਅਧਿਕਾਰਤ ਨਾਮ ਲਾਓ ਪੀਪਲਜ਼ ਡੈਮੋਕਰੇਟਿਕ ਰੀਪਬਲਿਕ) ਵਰਤਮਾਨ ਵਿੱਚ 10-ਮੈਂਬਰੀ ਆਸੀਆਨ (ਦੱਖਣੀ ਪੂਰਬੀ ਰਾਸ਼ਟਰਾਂ ਦੀ ਐਸੋਸੀਏਸ਼ਨ) ਦੀ ਪ੍ਰਧਾਨਗੀ ਕਰਦਾ ਹੈ।

ਆਸੀਆਨ-ਭਾਰਤ ਸਿਖਰ ਸੰਮੇਲਨ ਇਸ ਸਾਲ ਅਕਤੂਬਰ ਵਿੱਚ ਵੀਅਤਨਾਮ ਦੀ ਰਾਜਧਾਨੀ ਵਿਏਨਟਿਆਨੇ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੇਸ਼ ਦਾ ਦੌਰਾ ਕਰ ਸਕਦੇ ਹਨ। ਇੱਕ ਅਧਿਕਾਰਤ ਬਿਆਨ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ 25 ਤੋਂ 27 ਜੁਲਾਈ ਤੱਕ ਵਿਏਨਟਿਆਨੇ ਦੇ ਦੌਰੇ 'ਤੇ ਹੋਣਗੇ ਅਤੇ ਆਸੀਆਨ-ਭਾਰਤ, ਪੂਰਬੀ ਏਸ਼ੀਆ ਦੇ ਢਾਂਚੇ ਦੇ ਤਹਿਤ ਆਯੋਜਿਤ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲੈਣਗੇ। ਜੈਂਸ਼ੰਕਰ ਦੇ ਆਸੀਅਨ ਨਾਲ ਜੁੜੀਆਂ ਬੈਠਕਾਂ ਤੋਂ ਇਲਾਵਾ ਲਾਓਸ ਤੇ ਹੋਰ ਦੇਸ਼ਾਂ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਦੇ ਨਾਲ ਦੋ ਪੱਖੀ ਗੱਲਬਾਤ ਦੀ ਵੀ ਉਮੀਦਹੈ।

ਆਸੀਆਨ-ਭਾਰਤ ਸੰਵਾਦ ਸਬੰਧ ਖੇਤਰੀ ਭਾਈਵਾਲੀ ਵਜੋਂ 1992 ਵਿੱਚ ਸ਼ੁਰੂ ਹੋਏ ਸਨ। ਦਸੰਬਰ 1995 ਵਿੱਚ, ਇਸਨੂੰ ਪੂਰਨ ਸੰਵਾਦ ਦਾ ਦਰਜਾ ਦਿੱਤਾ ਗਿਆ ਅਤੇ 2002 ਵਿੱਚ ਇਸਨੂੰ ਸਿਖਰ ਪੱਧਰ ਦੀ ਭਾਈਵਾਲੀ ਵਿੱਚ ਅੱਪਗ੍ਰੇਡ ਕੀਤਾ ਗਿਆ। ਸਾਲ 2012 ਵਿੱਚ ਇਹ ਰਿਸ਼ਤਾ ਰਣਨੀਤਕ ਪੱਧਰ ਤੱਕ ਉਭਾਰਿਆ ਗਿਆ ਸੀ। ਆਸੀਆਨ ਦੇ ਇਸ ਸਮੇਂ 10 ਮੈਂਬਰ ਹਨ: ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਬਰੂਨੇਈ, ਵੀਅਤਨਾਮ, ਲਾਓਸ, ਮਿਆਂਮਾਰ ਅਤੇ ਕੰਬੋਡੀਆ।


author

Baljit Singh

Content Editor

Related News