ਦੁਸ਼ਯੰਤ ਚੌਟਾਲਾ ਨੇ ਲਾਏ ਦਾਦਾ ਦੇ ਪੈਰੀਂ ਹੱਥ, ਤਸਵੀਰ ਪੋਸਟ ਕਰ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

Monday, Dec 06, 2021 - 04:50 PM (IST)

ਦੁਸ਼ਯੰਤ ਚੌਟਾਲਾ ਨੇ ਲਾਏ ਦਾਦਾ ਦੇ ਪੈਰੀਂ ਹੱਥ, ਤਸਵੀਰ ਪੋਸਟ ਕਰ ਲਿਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

ਸਿਰਸਾ— ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਟਵਿੱਟਰ ’ਤੇ ਇਕ ਤਸਵੀਰ ਟਵੀਟ ਕੀਤੀ ਹੈ, ਜੋ ਕਿ ਚੌਟਾਲਾ ਪਰਿਵਾਰ ਵਿਚ ਸੁਲਹਾ ਵੱਲ ਇਸ਼ਾਰਾ ਕਰ ਰਹੀ ਹੈ। ਦਰਅਸਲ ਦੁਸ਼ਯੰਤ ਨੇ ਇਕ ਵਿਆਹ ਸਮਾਰੋਹ ਦੌਰਾਨ ਦੀ ਤਸਵੀਰ ਪੋਸਟ ਕੀਤੀ ਹੈ, ਜਿਸ ’ਚ ਉਹ ਆਪਣੇ ਦਾਦਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੈਰੀਂ ਹੱਥ ਲਾਉਂਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ

 

PunjabKesari

3 ਸਾਲ ਪਹਿਲਾਂ ਚਾਹੇ ਚੌਟਾਲਾ ਪਰਿਵਾਰ ਦੋ-ਫਾੜ ਹੋ ਗਿਆ ਸੀ ਪਰ ਇਨ੍ਹਾਂ ਦੇ ਦਿਲ ਅਜੇ ਵੀ ਇਕ ਹਨ। ਇਹ ਤਸਵੀਰ ਐਤਵਾਰ ਰਾਤ ਦੀ ਹੈ, ਜਦੋਂ ਦਾਦਾ-ਪੋਤਾ ਗੁਰੂਗ੍ਰਾਮ ਵਿਚ ਭਾਜਪਾ ਨੇਤਾ ਦੀ ਬੇਟੀ ਦੇ ਵਿਆਹ ’ਚ ਸ਼ਿਰਕਤ ਕਰਨ ਪੁੱਜੇ ਸਨ। ਉੱਥੇ ਆਹਮਣਾ-ਸਾਹਮਣਾ ਹੋਣ ’ਤੇ ਦੁਸ਼ਯੰਤ ਨੇ ਆਪਣੇ ਦਾਦਾ ਦੇ ਪੈਰ ਛੂਹੇ। ਉੱਥੇ ਹੀ ਦਾਦਾ ਨੇ ਵੀ ਆਪਣੇ ਪੋਤੇ ਦੇ ਸਿਰ ’ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਦੁਸ਼ਯੰਤ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਦੋ ਪਲਾਂ ਵਿਚ ਪੂਰੇ ਹੋ ਗਏ ਜਿਵੇਂ ਸਾਰੇ ਅਰਮਾਨ, ਛੂਹੇ ਦਾਦਾ ਜੀ ਦੇ ਪੈਰ, ਜਿਵੇਂ ਛੂਹ ਲਿਆ ਆਸਮਾਨ। 

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸਹੁਰੇ ਘਰ ਨਹੀਂ ਪੁੱਜੀ ਲਾੜੀ, ਪਤੀ ਸਾਹਮਣੇ ਬਦਮਾਸ਼ਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ

ਦੱਸ ਦੇਈਏ ਕਿ ਅੱਜ ਤੋਂ 3 ਸਾਲ ਪਹਿਲਾਂ 2018 ਨੂੰ ਸੋਨੀਪਤ ਦੇ ਗੋਹਾਨਾ ਵਿਚ ਹੋਈ ਰੈਲੀ ਦੌਰਾਨ ਹੀ ਇਨੈਲੋ ਦੇ ਦੋ-ਫਾੜ ਹੋਣ ਦੀ ਨੀਂਹ ਰੱਖੀ ਗਈ ਸੀ। ਇਸ ਰੈਲੀ ਤੋਂ ਬਾਅਦ ਚੌਟਾਲਾ ਪਰਿਵਾਰ ਵਿਚ ਅਜਿਹੀ ਫੁਟ ਪਈ ਕਿ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੇ ਚੌਟਾਲਾ ਅਤੇ ਛੋਟੇ ਪੁੱਤਰ ਅਭੈ ਚੌਟਾਲਾ ਵਿਚਾਲੇ ਖਿੱਚੋਂਤਾਣ ਸੜਕ ਤੱਕ ਆ ਗਈ ਸੀ। ਜਿਸ ਤੋਂ ਬਾਅਦ ਚੌਟਾਲਾ ਦੇ ਦੋਵੇਂ ਪੁੱਤਰਾਂ ਨੇ ਆਪਣੀ ਸਿਆਸੀ ਰਾਹ ਵੱਖ ਕਰ ਲਈ ਸੀ।

ਇਹ ਵੀ ਪੜ੍ਹੋ : CM ਖੱਟੜ ਦਾ ਕੇਂਦਰ ਨੂੰ ਸੁਝਾਅ, ਦਿੱਲੀ ਦੇ ਸਿਰਫ਼ 100 ਕਿਲੋਮੀਟਰ ਦੇ ਦਾਇਰੇ ਨੂੰ NCR ’ਚ ਰੱਖਿਆ ਜਾਵੇ


author

Tanu

Content Editor

Related News