ਅਸੀਂ ਚੋਣਾਂ ਹਾਰੇ ਹਾਂ, ਹਿੰਮਤ ਅਤੇ ਹੌਸਲਾ ਨਹੀਂ : ਦੁਸ਼ਯੰਤ ਚੌਟਾਲਾ

Monday, Jun 03, 2019 - 04:22 PM (IST)

ਅਸੀਂ ਚੋਣਾਂ ਹਾਰੇ ਹਾਂ, ਹਿੰਮਤ ਅਤੇ ਹੌਸਲਾ ਨਹੀਂ : ਦੁਸ਼ਯੰਤ ਚੌਟਾਲਾ

ਜੀਂਦ (ਭਾਸ਼ਾ)— ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਦੁਸ਼ਯੰਤ ਚੌਟਾਲਾ ਜਨਨਾਇਕ ਜਨਤਾ ਪਾਰਟੀ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ 'ਚ ਮੁੜ ਤੋਂ ਜੁਟ ਗਏ ਹਨ। ਦੁਸ਼ਯੰਤ 9 ਜੂਨ ਨੂੰ ਰੋਹਤਕ ਵਿਚ ਰਾਸ਼ਟਰੀ ਕਾਰਜਕਾਰਨੀ ਦੀ ਹੋਣ ਵਾਲੀ ਬੈਠਕ 'ਚ ਪਾਰਟੀ ਦੇ ਅਹੁਦਾ ਅਧਿਕਾਰੀਆਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨੂੰ ਲੈ ਕੇ ਸਲਾਹ-ਮਸ਼ਵਰਾ ਕਰਨਗੇ। ਉਹ ਹਰ ਸੀਟ ਬਾਰੇ ਰਿਪੋਰਟ ਹਾਸਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਚੋਣਾਂ ਜ਼ਰੂਰ ਹਾਰੇ ਹਾਂ ਹਿੰਮਤ ਅਤੇ ਹੌਸਲਾ ਨਹੀਂ ਹਾਰੇ। ਸਾਡਾ ਹੁਣ ਪੂਰੀ ਤਰ੍ਹਾਂ ਨਾਲ ਵਿਧਾਨ ਸਭਾ ਚੋਣਾਂ 'ਤੇ ਫੋਕਸ ਰਹੇਗਾ। ਚੌਟਾਲਾ ਇਸ ਸਮੇਂ ਦੋਹਰੀ ਰਣਨੀਤੀ 'ਤੇ ਕੰਮ ਕਰ ਰਹੇ ਹਨ। ਪਹਿਲਾਂ ਉਹ ਆਪਣੇ ਗ੍ਰਹਿ ਖੇਤਰ ਨੂੰ ਦੁਰੱਸਤ ਕਰਨ ਦੀ ਮੁਹਿੰਮ ਵਿਚ ਲੱਗੇ ਹੋਏ ਸਨ। 


ਉਹ ਸਿਰਸਾ ਜ਼ਿਲੇ ਦੇ ਕਾਲਾਂਵਾਲੀ, ਡਬਵਾਲੀ ਅਤੇ ਏਲਨਾਬਾਦ ਹਲਕਿਆਂ ਵਿਚ ਵਰਕਰਾਂ ਵਿਚਾਲੇ ਜਾ ਕੇ ਨਵੇਂ ਸਿਰੇ ਤੋਂ ਆਉਣ ਵਾਲੀਆਂ ਚੋਣਾਂ ਲਈ ਜੁਟ ਜਾਣ ਦੀ ਅਪੀਲ ਕਰ ਚੁੱਕੇ ਹਨ। ਦੁਸ਼ਯੰਤ ਹਿਸਾਰ, ਫਰੀਦਾਬਾਦ, ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਜ਼ਿਲਿਆਂ ਦੇ ਅਹੁਦਾ ਅਧਿਕਾਰੀਆਂ ਨਾਲ ਵੀ ਬੈਠਕ ਕਰ ਚੁੱਕੇ ਹਨ। ਦੇਵੀਲਾਲ ਪਰਿਵਾਰ ਦੀ ਵੱਡੀ ਤਾਕਤ ਰਹੇ ਮੁਸਲਿਮ ਵੋਟ ਬੈਂਕ ਨੂੰ ਜਨਨਾਇਕ ਜਨਤਾ ਪਾਰਟੀ ਦਾ ਅਨਿਖੜਵਾਂ ਅੰਗ ਬਣਾਉਣ ਲਈ ਉਹ ਸਰਗਰਮ ਹੋ ਗਏ ਹਨ। ਉਹ ਉਨ੍ਹਾਂ ਸੀਟਾਂ 'ਤੇ ਫੋਕਸ ਕਰ ਰਹੇ ਹਨ, ਜਿੱਥੇ ਪਾਰਟੀ ਸਫਲਤਾ ਹਾਸਲ ਕਰ ਸਕਦੀ ਹੈ। 


author

Tanu

Content Editor

Related News