ਦਿੱਲੀ 'ਚ ਹਨੇਰੀ ਕਾਰਨ ਰੁਕੀ ਉਡਾਣਾਂ ਦੀ ਆਵਾਜਾਈ

06/12/2019 8:20:14 PM

ਨਵੀਂ ਦਿੱਲੀ—ਦਿੱਲੀ 'ਚ ਬੁੱਧਵਾਰ ਸ਼ਾਮ ਆਈ ਹਨੇਰੀ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਫਿਰ ਤੋਂ ਉਡਾਣਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਦੱਸ ਦੇਈਏ ਕਿ ਦਿੱਲੀ 'ਚ ਬੁੱਧਵਾਰ ਸ਼ਾਮ ਆਈ ਹਨੇਰੀ ਕਾਰਨ ਗਰਮੀ ਤੋਂ ਥੋੜੀ ਰਾਹਤ ਮਿਲੀ। ਉੱਥੇ ਮੌਸਮ ਵਿਭਾਗ ਨੇ ਦਿੱਲੀ ਦੇ ਕਈ ਇਲਾਕਿਆਂ 'ਚ ਬਾਰਿਸ਼ ਦਾ ਅਨੁਮਾਨ ਵੀ ਜਤਾਇਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਨੇਰੀ ਕਾਰਨ ਉਡਾਣਾਂ 'ਤੇ ਵੀ ਅਸਰ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ 'ਚ ਜੂਨ ਦਾ ਸਭ ਤੋਂ ਜ਼ਿਆਦਾ ਗਰਮ ਦਿਨ ਦਰਜ ਕੀਤਾ ਗਿਆ। 


Karan Kumar

Content Editor

Related News