ਦੁਬਈ ''ਚ ਰਹਿ ਰਹੇ ਕਾਰੋਬਾਰੀ ਨੇ ਆਪਣੇ ਜਵਾਈ ''ਤੇ 107 ਕਰੋੜ ਰੁਪਏ ਠਗਣ ਦਾ ਲਗਾਇਆ ਦੋਸ਼

11/25/2022 3:51:59 PM

ਕੋਚੀ (ਭਾਸ਼ਾ)- ਦੁਬਈ 'ਚ ਰਹਿ ਰਹੇ ਇਕ ਪ੍ਰਵਾਸੀ ਭਾਰਤੀ ਨੇ ਆਪਣੇ ਕੇਰਲ ਵਾਸੀ ਜਵਾਈ 'ਤੇ ਉਸ ਨਾਲ 107 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਕੇਰਲ ਦੇ ਕਾਸਰਗੋਡ ਦੇ ਰਹਿਣ ਵਾਲੇ ਕਾਰੋਬਾਰੀ ਅਬਦੁਲ ਲਹਿਰ ਹਸਨ ਅਤੇ ਮੁਹੰਮਦ ਹਫੀਜ਼ ਦੀ ਧੀ ਦਾ ਵਿਆਹ 2017 'ਚ ਹੋਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਅਲੁਵਾ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਹਸਨ ਨੇ ਦੋਸ਼ ਲਾਇਆ ਸੀ ਕਿ ਹਾਫਿਜ਼ ਨੇ ਉਸ ਦੀਆਂ ਕੁਝ ਜਾਇਦਾਦਾਂ 'ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਮਾਮਲੇ 'ਚ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਦੋਸ਼ ਹੈ। ਮੁਲਜ਼ਮ ਅਜੇ ਫਰਾਰ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਗੋਆ 'ਚ ਹੀ ਹੈ। ਅਜਿਹੇ 'ਚ 24 ਨਵੰਬਰ ਨੂੰ ਮਾਮਲੇ ਦੀ ਜਾਂਚ ਕੇਰਲ ਪੁਲਸ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਸੀ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਔਰਤ ਦਾ ਕਾਤਲ ਪੰਜਾਬੀ ਵਿਅਕਤੀ ਗ੍ਰਿਫ਼ਤਾਰ, ਰੱਖਿਆ ਸੀ 1 ਮਿਲੀਅਨ ਡਾਲਰ ਦਾ ਇਨਾਮ

ਸ਼ਿਕਾਇਤਕਰਤਾ ਹਸਨ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਅਲੁਵਾ ਪੁਲਸ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਜਾਂ ਪੁੱਛ-ਗਿੱਛ ਲਈ ਬੁਲਾਉਣ 'ਚ ਅਸਫ਼ਲ ਰਹੀ ਹੈ। ਹਸਨ ਨੇ ਕਿਹਾ ਕਿ ਉਹ ਉਸ ਦੇ ਜਵਾਈ ਨੂੰ ਵਰਤੋਂ ਲਈ ਦਿੱਤੀ ਗਈ ਡੇਢ ਕਰੋੜ ਰੁਪਏ ਦੀ ਕਾਰ ਲੈਣ 'ਚ ਵੀ ਅਸਫ਼ਲ ਰਹੀ। ਪ੍ਰਵਾਸੀ ਭਾਰਤੀ ਨੇ ਕਿਹਾ ਕਿ ਕਥਿਤ ਧੋਖਾਧੜੀ ਉਦੋਂ ਸ਼ੁਰੂ ਹੋਈ ਜਦੋਂ ਉਸ ਦੇ ਜਵਾਈ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਤੋਂ ਬਾਅਦ ਲਗਾਏ ਗਏ ਜੁਰਮਾਨੇ ਦਾ ਭੁਗਤਾਨ ਕਰਨ ਲਈ ਉਸ ਤੋਂ ਲਗਭਗ 4 ਕਰੋੜ ਰੁਪਏ ਦੀ ਮੰਗ ਕੀਤੀ। ਹਸਨ ਨੇ ਚੈਨਲ ਨੂੰ ਦੱਸਿਆ ਕਿ ਉਸ ਤੋਂ ਬਾਅਦ ਹਾਫਿਜ਼ ਨੇ ਜ਼ਮੀਨ ਖਰੀਦਣ ਜਾਂ ਫੁੱਟਵੀਅਰ ਸ਼ੋਅਰੂਮ ਖੋਲ੍ਹਣ ਵਰਗੇ ਕਈ ਬਹਾਨੇ 92 ਕਰੋੜ ਰੁਪਏ ਲਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਸਨ ਦੇ ਜਵਾਈ ਨੇ ਇਹ ਸਭ ਇਕੱਲੇ ਨਹੀਂ ਕੀਤਾ ਅਤੇ ਇਸ ਕੰਮ 'ਚ ਅਕਸ਼ੇ ਥਾਮਸ ਵੈਦਿਆਨ ਨਾਂ ਦੇ ਵਿਅਕਤੀ ਨੇ ਉਸ ਦਾ ਸਾਥ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਹਸਨ ਨੇ ਪੁਲਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੋਹਾਂ ਵਿਅਕਤੀਆਂ ਦੇ ਨਾਂ ਲਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News