ਮਨੀ ਲਾਂਡਰਿੰਗ ਮਾਮਲੇ ''ਚ ਦੁਬਈ ''ਚ ਰਹਿ ਰਿਹਾ ਭਾਰਤੀ ਵਪਾਰੀ ਗ੍ਰਿਫਤਾਰ

01/23/2019 11:37:07 PM

ਮੁੰਬਈ-  ਰੈਵੇਨਿਊ ਇੰਟੈਲੀਜੈਂਸ ਡਾਇਰੈਕਟਰ ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਸੋਨੇ ਦੀ ਵੱਡੀ ਰਕਮ ਦੀ ਤਸਕਰੀ ਕਰਨ ਅਤੇ ਮਨੀ ਲਾਂਡਰਿੰਗ ਰੈਕੇਟ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਦੁਬਈ ਦੇ ਇਕ ਵਪਾਰੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਕੀਤੇ ਹੋਏ ਸਰਕਾਰੀ ਬਿਆਨ 'ਚ ਦਿੱਤੀ ਗਈ ਹੈ। 
ਬਿਆਨਈਮੁਤਾਬਕ ਵਿਦੇਸ਼ੀ ਮੁਦਰਾ ਅਤੇ ਸੋਨੇ ਦੀ ਤਸਕਰੀ ਦੇ ਇਕ ਮਾਮਲੇ ਦੀ ਡੀ.ਆਰ.ਆਈ. ਜਾਂਚ 'ਚ ਵਪਾਰੀ ਦੀ ਭੂਮਿਕਾ ਦਾ ਖੁਲਾਸਾ ਹੋਣ ਤੋਂ ਬਾਅਦ ਇਕ ਵਪਾਰੀ ਦੀ ਗ੍ਰਿਫਤਾਰੀ ਹੋਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਉਹ ਮੁੱਖ ਸਰਗਨਾਵਾਂ 'ਚੋ ਇਕ ਹੈ। ਜਾਂਚ ਏਜੰਸੀ ਨੇ ਬਿਆਨ 'ਚ ਕਿਹਾ ਕਿ ਦੁਬਈ 'ਚ ਕਪੜੇ ਦਾ ਵਪਾਰ ਕਰਨ ਵਾਲੇ ਇਕ ਦੋਸ਼ੀ ਨੂੰ ਮੰਗਲਵਾਰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ।
ਡੀ.ਆਰ.ਆਈ. ਨੇ ਪਿਛਲੇ ਸਾਲ 18 ਅਗਸਤ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋ ਉਹ ਭਾਰਤ ਤੋਂ 1.47 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਭਾਰਤ ਤੋਂ ਦੂਬਈ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਡੀ.ਆਰ.ਆਈ. ਮੌਜੂਦਾ ਸਬੂਤਾ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੇ ਹਨ।


Related News