ਰਾਮ ਰਹੀਮ ਨੂੰ ਵਿਸ਼ੇਸ਼ ਲੋਕਾਂ ਨਾਲ ਮਿਲਵਾਉਣ ਵਾਲੇ DSP ਨੂੰ ਕੀਤਾ ਗਿਆ ਸਸਪੈਂਡ

Monday, Aug 23, 2021 - 05:30 PM (IST)

ਰਾਮ ਰਹੀਮ ਨੂੰ ਵਿਸ਼ੇਸ਼ ਲੋਕਾਂ ਨਾਲ ਮਿਲਵਾਉਣ ਵਾਲੇ DSP ਨੂੰ ਕੀਤਾ ਗਿਆ ਸਸਪੈਂਡ

ਹਰਿਆਣਾ- ਦਿੱਲੀ ਏਮਜ਼ ਤੋਂ ਰੋਹਤਕ ਸੁਨਾਰੀਆ ਜੇਲ੍ਹ ਆਉਂਦੇ ਸਮੇਂ ਡੇਰਾ ਮੁਖੀ ਰਾਮ ਰਹੀਮ ਨੂੰ ਵਿਸ਼ੇਸ਼ ਲੋਕਾਂ ਨਾਲ ਮਿਲਾਉਣ ਦੇ ਮਾਮਲੇ ’ਚ ਪੁਲਸ ਡਿਪਟੀ ਸੁਪਰੈਂਡ (ਡੀ.ਐੱਸ.ਪੀ.) ਮਹਿਮ ਸ਼ਮਸ਼ੇਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਸੁਰੱਖਿਆ ਦੇ ਇੰਚਾਰਜ ਰਹੇ ਡੀ.ਐੱਸ.ਪੀ. ਨੇ ਵਾਪਸ ਆਉਂਦੇ ਸਮੇਂ ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ, ਜਿਸ ’ਚ ਬੀਬੀਆਂ ਵੀ ਸ਼ਾਮਲ ਸਨ। ਸੁਰੱਖਿਆ ’ਚ ਹੋਈ ਇਸ ਲਾਪਰਵਾਹੀ ਨੂੰ ਲੈ ਕੇ ਪਿਛਲੇ ਦਿਨੀਂ ਮਾਮਲਾ ਸੁਰਖੀਆਂ ’ਚ ਆਇਆ, ਜਿਸ ਤੋਂ ਬਾਅਦ ਹੁਣ ਹੈੱਡ ਕੁਆਰਟਰ ਤੋਂ ਡੀ.ਐੱਸ.ਪੀ. ਨੂੰ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ

ਦਰਅਸਲ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਰਾਮ ਰਹੀਮ 20 ਸਾਲ ਦੀ ਸਜ਼ਾ ਕੱਟ ਰਹੇ ਹਨ, ਜੋ ਸੁਨਾਰੀਆ ਜੇਲ੍ਹ ’ਚ ਬੰਦ ਹਨ। 17 ਜੁਲਾਈ ਨੂੰ ਕੁਝ ਟੈਸਟ ਕਰਵਾਉਣ ਲਈ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਦਰਮਿਆਨ ਦਿੱਲੀ ਸਥਿਤ ਏਮਜ਼ ਹਸਪਤਾਲ ਲਿਜਾਇਆ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਡੇਰਾ ਮੁਖੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਡੀ.ਐੱਸ.ਪੀ. ਮਹਿਮ ਦੇ ਹਵਾਲੇ ਸੀ। ਉੱਥੋਂ ਆਉਂਦੇ ਸਮੇਂ ਡੀ.ਐੱਸ.ਪੀ. ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ ’ਚ ਬਿਠਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਰਾਮ ਰਹੀਮ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ। ਪੂਰਾ ਮਾਮਲੇ ਸਾਹਮਣੇ ਆਉਣ ਬਾਅਦ ਜਦੋਂ ਡੀ.ਐੱਸ.ਪੀ. ਮਹਿਮ ਤੋਂ ਇਸ ਬਾਰੇ ਉੱਚ ਅਧਿਕਾਰੀਆਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਚੰਡੀਗੜ੍ਹ ’ਚ ਕਿਸੇ ਵੀ.ਆਈ.ਪੀ. ਦਾ ਫੋਨ ਆਇਆ ਸੀ ਪਰ ਵੱਡਾ ਸਵਾਲ ਇਹ ਹੈ ਕਿ ਵੀ.ਆਈ.ਪੀ. ਦਾ ਫ਼ੋਨ ਆਉਣ ਤੋਂ ਬਾਅਦ ਵੀ ਡੀ.ਐੱਸ.ਪੀ. ਨੇ ਇੰਨੀ ਵੱਡੀ ਲਾਪਰਵਾਹੀ ਕਿਵੇਂ ਕਰ ਦਿੱਤੀ। ਉਨ੍ਹਾਂ ਨੇ ਸਾਰੇ ਪ੍ਰੋਟੋਕਾਲ ਤੋੜਦੇ ਹੋਏ ਡੇਰਾ ਮੁਖੀ ਨੂੰ ਕਈ ਲੋਕਾਂ ਨਾਲ ਮਿਲਵਾ ਦਿੱਤਾ। ਫਿਲਹਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News