NIA ਨੇ ਡੀ. ਐੱਸ. ਪੀ. ਦਵਿੰਦਰ ਸਿੰਘ ਖਿਲਾਫ UAPA ਤਹਿਤ ਕੇਸ ਦਰਜ ਕੀਤਾ

01/18/2020 8:23:55 AM

ਕਸ਼ਮੀਰ, (ਏਜੰਸੀ)— ਕਸ਼ਮੀਰ 'ਚ ਅੱਤਵਾਦੀਆਂ ਨਾਲ ਫੜੇ ਗਏ ਡੀ. ਐੱਸ. ਪੀ. ਦਵਿੰਦਰ ਸਿੰਘ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਏ. ਆਈ.) ਨੇ ਯੂ. ਏ. ਪੀ. ਏ. (ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਤਹਿਤ ਕੇਸ ਦਰਜ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਸ਼੍ਰੀਨਗਰ ਏਅਰਪੋਰਟ 'ਤੇ ਤਾਇਨਾਤ ਰਹੇ ਜੰਮੂ-ਕਸ਼ਮੀਰ ਪੁਲਸ ਦੇ ਬਰਖ਼ਾਸਤ ਡੀ.ਐੱਸ.ਪੀ. ਦੇਵਿੰਦਰ ਸਿੰਘ ਨੂੰ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਉਹ 13 ਜਨਵਰੀ ਨੂੰ ਹਿਜ਼ਬੁਲ ਕਮਾਂਡਰ ਸਈਦ ਨਵੀਦ, ਇਕ-ਦੂਜੇ ਅੱਤਵਾਦੀ ਰਫੀ ਰੈਦਰ ਅਤੇ ਹਿਜ਼ਬੁਲ ਦੇ ਇਕ ਭੂਮੀਗਤ ਵਰਕਰ ਇਰਫਾਨ ਮੀਰ ਨੂੰ ਲੈ ਕੇ ਜੰਮੂ ਜਾ ਰਿਹਾ ਸੀ। ਉਸ ਦੀ ਕਾਰ ਕੁਲਗਾਮ ਜ਼ਿਲੇ ਦੇ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ 'ਤੇ ਪਹੁੰਚੀ ਸੀ, ਉਦੋਂ ਸਾਰੇ ਗ੍ਰਿਫਤਾਰ ਕਰ ਲਏ ਗਏ। ਦੇਵਿੰਦਰ ਨੇ ਪੁੱਛ-ਗਿੱਛ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਅੱਤਵਾਦੀਆਂ ਦੇ ਸੰਪਰਕ 'ਚ ਸੀ। ਨਾਲ ਹੀ ਇਹ ਵੀ ਖੁਲਾਸਾ ਹੋਇਆ ਕਿ 2018 'ਚ ਵੀ ਇਨ੍ਹਾਂ ਅੱਤਵਾਦੀਆਂ ਨੂੰ ਲੈ ਕੇ ਜੰਮੂ ਗਿਆ ਸੀ। ਇਹੀ ਨਹੀਂ, ਉਹ ਅੱਤਵਾਦੀਆਂ ਨੂੰ ਆਪਣੇ ਘਰ 'ਚ ਪਨਾਹ ਵੀ ਦਿੰਦਾ ਸੀ।


Related News