2043 ਕਰੋੜ ਦੀ ਧੋਖਾਦੇਹੀ ਦਾ ਦੋਸ਼ੀ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ
Wednesday, Aug 14, 2019 - 12:35 AM (IST)

ਮੁੰਬਈ — ਪੁਣੇ ਦੇ ਬਿਲਡਰ ਡੀ. ਐੱਸ. ਕੁਲਕਰਨੀ ਦੇ ਭਰਾ ਮਕਰੰਦ ਕੁਲਕਰਨੀ ਨੂੰ ਮੰਗਲਵਾਰ ਨੂੰ ਅਮਰੀਕਾ ਲਈ ਉਡਾਣ ਭਰਨ ਤੋਂ ਪਹਿਲਾਂ ਹੀ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮਕਰੰਦ ਕੁਲਕਰਨੀ 2043 ਕਰੋੜ ਦੇ ਧੋਖਾਦੇਹੀ ਮਾਮਲੇ ਵਿਚ ਦੋਸ਼ੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਣੇ ਪੁਲਸ ਨੇ ਤਕਰੀਬਨ 33 ਹਜ਼ਾਰ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿਚ ਡੀ. ਐੱਸ. ਦੇ ਨਾਲ ਮਸ਼ਹੂਰ ਡੀ. ਐੱਸ. ਕੁਲਕਰਨੀ, ਉਨ੍ਹਾਂ ਦੀ ਪਤਨੀ ਤੇ ਹੋਰਨਾਂ ਖਿਲਾਫ ਪਿਛਲੇ ਸਾਲ ਮਈ ਵਿਚ ਦੋਸ਼ ਪੱਤਰ ਦਾਇਰ ਕੀਤਾ ਸੀ।