ਸ਼ਰਾਬੀ ਨੌਜਵਾਨਾਂ ਨੇ ਕੁੱਟ-ਕੁੱਟ ਕੇ ਕੀਤਾ ਐੱਸ. ਏ. ਐੱਫ. ਜਵਾਨ ਦਾ ਕਤਲ

Sunday, Dec 25, 2022 - 05:24 AM (IST)

ਸ਼ਰਾਬੀ ਨੌਜਵਾਨਾਂ ਨੇ ਕੁੱਟ-ਕੁੱਟ ਕੇ ਕੀਤਾ ਐੱਸ. ਏ. ਐੱਫ. ਜਵਾਨ ਦਾ ਕਤਲ

ਦਮੋਹ (ਭਾਸ਼ਾ)- ਮੱਧ ਪ੍ਰਦੇਸ਼ ਦੀ ਵਿਸ਼ੇਸ਼ ਹਥਿਆਰਬੰਦ ਫੋਰਸ (ਐੱਸ. ਏ. ਐੱਫ.) ਦੇ 28 ਸਾਲ ਦੇ ਇਕ ਜਵਾਨ ਨੂੰ ਸ਼ੁੱਕਰਵਾਰ ਦੇਰ ਰਾਤ ਤਿੰਨ ਸ਼ਰਾਬੀ ਨੌਜਵਾਨਾਂ ਨੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਜਾਨ ਤੋਂ ਮਾਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - Break-up ਤੋਂ ਦੁਖੀ ਵਿਦਿਆਰਥੀ ਨੇ ਗਲ਼ ਲਾਈ ਮੌਤ, NEET ਦੀ ਕਰ ਰਿਹਾ ਸੀ ਤਿਆਰੀ

ਵਧੀਕ ਪੁਲਸ ਸੁਪਰਡੈਂਟ ਸ਼ਿਵ ਕੁਮਾਰ ਸਿੰਘ ਨੇ ਸ਼ਨੀਵਾਰ ਦੱਸਿਆ ਕਿ ਥਾਣਾ ਕੋਤਵਾਲੀ ਖੇਤਰ ਦੀ ਕਸਾਈ ਮੰਡੀ ਵਿਚ ਸਥਿਤ ਪੁਲਸ ਚੌਕੀ ਵਿਚ ਤਾਇਨਾਤ 10ਵੀਂ ਬਟਾਲੀਅਨ ਦੇ ਜਵਾਨ ਸੁਰਿੰਦਰ ਸਿੰਘ (28) ਨੇ ਸ਼ੁੱਕਰਵਾਰ ਰਾਤ 3 ਸ਼ਰਾਬੀ ਨੌਜਵਾਨਾਂ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਸੀ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਹ ਫਰਾਰ ਹਨ। ਉਨ੍ਹਾਂ ਦੀ ਭਾਲ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News