ਘਰ ਬਾਹਰ ਖੇਡ ਰਹੀ ਕੁੜੀ ਨੂੰ ਛੱਤ ਲੈ ਗਿਆ ਵਿਅਕਤੀ, ਅਜਿਹੀ ਹਾਲਤ ''ਚ ਵੇਖ ਮਾਂ ਦਾ ਨਿਕਲਿਆ ਧ੍ਰਾਹ
Thursday, Apr 03, 2025 - 11:22 AM (IST)

ਅੰਮ੍ਰਿਤਸਰ (ਸੰਜੀਵ)-ਝਬਾਲ ਰੋਡ ਸਥਿਤ ਇੰਦਰਾ ਕਾਲੋਨੀ ਵਿਚ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੌਰਾਨ ਮੁਹੱਲੇ ਦੇ ਲੋਕਾਂ ਨੇ ਮੁਲਜ਼ਮ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਘਰ ਦੇ ਬਾਹਰ ਖੇਡ ਰਹੀ ਸੀ, ਜਦੋਂ ਮੁਲਜ਼ਮ ਉਸ ਨੂੰ ਕੁਝ ਦੇਣ ਦੇ ਬਹਾਨੇ ਛੱਤ ’ਤੇ ਲੈ ਗਿਆ ਅਤੇ ਕੁਝ ਦੇਰ ਬਾਅਦ ਛੱਤ ਤੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜਦੋਂ ਉਹ ਦੇਖਣ ਗਈ ਤਾਂ ਉਸ ਦੇ ਗੁਪਤ ਅੰਗਾਂ ਵਿੱਚੋਂ ਖੂਨ ਵਹਿ ਰਿਹਾ ਸੀ। ਲੜਕੀ ਨੇ ਕਿਹਾ ਕਿ ਮੁਲਜ਼ਮ ਨੇ ਉਸ ’ਤੇ ਕੱਪੜੇ ਉਤਾਰਨ ਲਈ ਦਬਾਅ ਪਾਇਆ ਸੀ, ਅਤੇ ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੇ ਉਸ ’ਤੇ ਹਮਲਾ ਕੀਤਾ ਅਤੇ ਆਪਣੇ ਨਹੁੰਆਂ ਨਾਲ ਉਸ ਨੂੰ ਰਗੜ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ- ਹਾਏ ਓ ਰੱਬਾ: ਚਾਰ ਭੈਣਾਂ ਦੇ ਇਕਲੌਤੇ ਫੌਜੀ ਭਰਾ ਦੀ ਡਿਊਟੀ ਦੌਰਾਨ ਮੌਤ
ਇਸ ਦੌਰਾਨ ਪੁਲਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਜਦਕਿ ਮੁਲਜ਼ਮ ਨੂੰ ਸਥਾਨਕ ਲੋਕਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਪਰ ਪੁਲਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਪਿੰਡ ਦੀ ਪੰਚਾਇਤ ਦੇ ਸਖ਼ਤ ਫਰਮਾਨ ਜਾਰੀ, ਲਵ ਮੈਰਿਜ ਕਰਵਾਉਣ ਵਾਲਿਆਂ ਲਈ ਮਤਾ ਪਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8