ਰੂਹ ਕਬਾਊ ਵਾਰਦਾਤ: ਬੀੜੀ ਲਈ ਕੀਤਾ ਇਨਕਾਰ, ਕੁੱਟ-ਕੁੱਟ ਮੌਤ ਦੇ ਘਾਟ ਉਤਾਰ 'ਤੀ ਔਰਤ
Tuesday, Jan 13, 2026 - 11:04 AM (IST)
ਸੁਪੌਲ : ਬਿਹਾਰ ਦੇ ਸੁਪੌਲ ਤੋਂ ਇੱਕ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਦੋ ਸ਼ਰਾਬੀ ਬੰਦਿਆਂ ਨੇ ਬੀੜੀ ਦੇਣ ਤੋਂ ਇਨਕਾਰ ਕਰਨ 'ਤੇ ਇੱਕ 60 ਸਾਲਾ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਐਤਵਾਰ ਰਾਤ ਕਰੀਬ 9 ਵਜੇ ਛਤਰਪੁਰ ਥਾਣਾ ਖੇਤਰ ਦੇ ਲਾਲਗੰਜ ਤਿਲਾਠੀ ਦੇ ਸਰਦਾਰ ਟੋਲਾ ਵਿੱਚ ਵਾਪਰੀ ਹੈ।
ਇਹ ਵੀ ਪੜ੍ਹੋ : ਮਕਰ ਸੰਕ੍ਰਾਂਤੀ 'ਤੇ 'ਲਾਡਲੀਆਂ ਭੈਣਾਂ' ਨੂੰ ਵੱਡਾ ਤੋਹਫ਼ਾ, ਖਾਤੇ 'ਚ ਆਉਣਗੇ 3000 ਰੁਪਏ
ਮ੍ਰਿਤਕ ਔਰਤ ਦੀ ਪਛਾਣ 65 ਸਾਲਾ ਸੁਗੀਆ ਦੇਵੀ ਵਜੋਂ ਹੋਈ ਹੈ। ਔਰਤ ਦਾ ਪੋਤਾ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਰਾਤ ਨੂੰ ਦੋ ਸ਼ਰਾਬੀ ਨੌਜਵਾਨ ਉਸਦੀ ਦੁਕਾਨ 'ਤੇ ਆਏ ਅਤੇ ਬੀੜੀ ਦੀ ਮੰਗ ਕਰਨ ਲੱਗ ਪਏ। ਜਦੋਂ ਬਜ਼ੁਰਗ ਔਰਤ ਦੇ ਪੋਤੇ ਸਤਯਮ ਨੇ ਕਿਹਾ ਕਿ ਉਸ ਕੋਲ ਕੋਈ ਬੀੜੀ ਨਹੀਂ ਹੈ ਤਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ
ਇਸ ਦੌਰਾਨ ਜਦੋਂ ਬਜ਼ੁਰਗ ਔਰਤ ਆਪਣੇ ਪੋਤੇ ਨੂੰ ਬਚਾਉਣ ਲਈ ਆਈ ਤਾਂ ਦੋਵੇਂ ਸ਼ਰਾਬੀ ਨੌਜਵਾਨਾਂ ਨੇ ਉਸਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਤੋਂ ਤੁਰੰਤ ਬਾਅਦ ਬਜ਼ੁਰਗ ਔਰਤ ਦੀ ਮੌਤ ਹੋ ਗਈ। ਦੋਸ਼ੀ ਆਦਮੀ ਆਸ਼ੀਸ਼ ਅਤੇ ਸੌਰਭ ਮੌਕੇ ਤੋਂ ਭੱਜ ਗਏ। ਛੱਤਾਪੁਰ ਪੁਲਸ ਸਟੇਸ਼ਨ ਦੇ ਅਧਿਕਾਰੀ ਪ੍ਰਮੋਦ ਝਾਅ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸੁਪੌਲ ਦੇ ਸਦਰ ਹਸਪਤਾਲ ਭੇਜ ਦਿੱਤਾ ਹੈ। ਪੁਲਸ ਇਸ ਵੇਲੇ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਲੰਬੀਆ ’ਚ ਜਹਾਜ਼ ਕ੍ਰੈਸ਼, ਪ੍ਰਸਿੱਧ ਗਾਇਕ ਸਣੇ 7 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
