ਨਸ਼ੇੜੀ ਪੁੱਤ ਨੇ ਕੁੱਟ-ਕੁੱਟ ਕੇ ਮਾਰ'ਤਾ ਪਿਓ

Monday, Mar 31, 2025 - 05:22 AM (IST)

ਨਸ਼ੇੜੀ ਪੁੱਤ ਨੇ ਕੁੱਟ-ਕੁੱਟ ਕੇ ਮਾਰ'ਤਾ ਪਿਓ

ਮਹੋਬਾ - ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ਦੇ ਕੁਲਪਹਾੜ ਇਲਾਕੇ ਵਿਚ ਇੱਕ ਨਸ਼ੇੜੀ ਨੌਜਵਾਨ ਪੁੱਤ ਨੇ ਆਪਣੇ ਪਿਓ ਨੂੰ ਡਾਂਗ ਨਾਲ ਕੁੱਟ-ਕੁੱਟ ਕੇ ਬੇਰਹਿਮੀ ਨਾਲ ਮਾਰ ਦਿੱਤਾ। ਡਿਪਟੀ ਸੁਪਰਡੈਂਟ ਆਫ਼ ਪੁਲਸ ਹਰਸ਼ਿਤਾ ਗੰਗਵਾਰ ਨੇ ਦੱਸਿਆ ਕਿ ਮੰਗਰੌਲ ਕਲਾਂ ਪਿੰਡ ਵਿਚ ਇਕ ਦਲਿਤ ਨੌਜਵਾਨ ਰਾਮ ਸ਼ੰਕਰ ਅਹੀਰਵਾਰ ਨੇ ਆਪਣੇ ਪਿਓ ਰਾਮ ਪਾਲ (40) ਦਾ ਉਦੋਂ ਕਤਲ ਕਰ ਦਿੱਤਾ ਜਦੋਂ ਉਹ ਸੁੱਤਾ  ਪਿਆ ਸੀ। ਉਨ੍ਹਾਂ  ਦੱਸਿਆ ਕਿ ਘਟਨਾ ਦਾ ਕਾਰਨ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਮੁਲਜ਼ਮ ਰਮਾ ਸ਼ੰਕਰ ਨਸ਼ੇੜੀ ਅਤੇ ਨਿਕੰਮਾ ਵਿਅਕਤੀ ਹੈ।

ਉਹ ਸਾਰਾ ਦਿਨ  ਏਧਰ-ਓਧਰ ਬਿਨਾਂ ਕਿਸੇ ਕੰਮ ਦੇ ਘੁੰਮਦਾ ਰਹਿੰਦਾ ਸੀ। ਪਿਓ ਰਾਮਪਾਲ  ਉਸਨੂੰ ਖੇਤ ਵਿਚ ਕੰਮ-ਕਾਜ਼ ਕਰਨ ਲਈ  ਕਹਿੰਦਾ ਤਾਂ ਰਾਮਸ਼ੰਕਰ ਨੂੰ ਬੁਰਾ ਲੱਗਦਾ ਸੀ। ਕੱਲ ਰਾਤ ਵੀ ਇਸ ਮੁੱਦੇ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ, ਜਿਸ ਕਾਰਨ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਡਿਪਟੀ ਸੁਪਰਡੈਂਟ ਆਫ਼ ਪੁਲਸ ਨੇ ਕਿਹਾ ਕਿ ਆਪਣੇ ਪਿਓ ਦੇ ਕਤਲ ਦਾ ਮੁਲਜ਼ਮ ਰਮਾਸ਼ੰਕਰ ਪਹਿਲਾਂ ਵੀ  ਜਬਰ-ਜ਼ਨਾਹ ਦੇ ਇਕ ਮਾਮਲੇ ਵਿਚ ਜੇਲ ਜਾ ਚੁੱਕਾ ਹੈ। ਫਿਰ ਪਿਤਾ ਰਾਮਪਾਲ ਨੇ ਕੁਝ ਖੇਤੀਬਾੜੀ ਵਾਲੀ ਜ਼ਮੀਨ ਵੇਚ ਕੇ ਉਸਨੂੰ ਜ਼ਮਾਨਤ ’ਤੇ ਬਾਹਰ ਕਰਵਾਇਆ ਸੀ। 
 


author

Inder Prajapati

Content Editor

Related News