ਪੱਟੜੀਆਂ ''ਤੇ ਲੋਹੇ ਦੀਆਂ ਛੜਾਂ ਦੇਖ ਕੇ ਚਾਲਕ ਨੇ ਰੋਕੀ ਟਰੇਨ

12/04/2017 4:00:37 PM

ਮੁੰਬਈ— ਇਕ ਸੰਭਾਵਿਤ ਰੇਲ ਹਾਦਸਾ ਅੱਜ ਯਾਨੀ ਸੋਮਵਾਰ ਨੂੰ ਉਸ ਸਮੇਂ ਟਲ ਗਿਆ, ਜਦੋਂ ਮੁੰਬਈ 'ਚ ਇਕ ਪਨਵੇਲ-ਸੀ.ਐੱਸ.ਟੀ. ਉਪਨਗਰੀ ਟਰੇਨ ਦੇ ਚਾਲਕ ਨੇ ਪੱਟੜੀਆਂ 'ਤੇ ਲੋਹੇ ਦੀਆਂ ਛੜਾਂ ਦੇਖ ਕੇ ਟਰੇਨ ਸਮੇਂ 'ਤੇ ਰੋਕ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 7.30 ਵਜੇ ਦੀ ਹੈ। ਚਾਲਕ ਅਨੁਰਾਗ ਸ਼ੁਕਲਾ ਨੇ ਪੱਟੜੀਆਂ 'ਤੇ ਲੋਹੇ ਦੀਆਂ 2 ਛੜਾਂ ਦੇਖ ਕੇ ਟਰੇਨ ਰੋਕ ਦਿੱਤੀ। ਸੀ.ਐੱਸ.ਟੀ. ਰੇਲਵੇ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਸੰਭਵ ਹੈ ਕਿ ਪੱਟੜੀਆਂ ਦੇ ਕੋਲ ਕੰਮ ਕ ਰਹੇ ਕਰਮਚਾਰੀਆਂ ਨੇ ਛੜਾਂ ਪੱਟੜੀਆਂ 'ਤੇ ਛੱਡ ਦਿੱਤੀਆਂ ਹੋਣ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਹੋ ਸਕਦਾ ਹੈ ਕਿ ਕਬਾੜ ਚੋਰ ਪੱਟੜੀਆਂ 'ਤੇ ਛੜ ਛੱਡ ਕੇ ਦੌੜ ਗਏ ਹੋਣ। ਇਸ ਸਿਲਸਿਲੇ 'ਚ ਇਕ ਮਾਮਲਾ ਦਰਜ ਕਰ ਕੇ ਵੱਖ-ਵੱਖ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਹੈ।


Related News