ਸਵਾਰੀਆਂ ਨਾਲ ਭਰੀ ਬੱਸ 'ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਵਾਇਰਲ ਹੋਈ ਹੈਰਾਨੀਜਨਕ ਵੀਡੀਓ

Thursday, Nov 07, 2024 - 06:56 PM (IST)

ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ BMTC ਬੱਸ ਦੇ ਇਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਰਾਤ ਕਰੀਬ 11 ਵਜੇ ਵਾਪਰੀ। ਡਰਾਈਵਰ ਆਪਣੇ ਆਖਰੀ ਰੂਟ 'ਤੇ ਨੇਲਮੰਗਲਾ ਤੋਂ ਦਾਸਨਪੁਰਾ ਜਾ ਰਿਹਾ ਸੀ। 40 ਸਾਲਾ ਡਰਾਈਵਰ ਦਾ ਨਾਂ ਕਿਰਨ ਕੁਮਾਰ ਸੀ। ਦੱਸ ਦੇਈਏ ਕਿ ਮੌਤ ਦੀ ਇਹ ਘਟਨਾ ਬੱਸ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਮਾਰ ਅਚਾਨਕ ਅੱਗੇ ਨੂੰ ਝੁਕਿਆ ਅਤੇ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਪਿਆ। 

ਇਹ ਵੀ ਪੜ੍ਹੋ -  ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਬੀਐੱਮਟੀਸੀ ਦੀ ਇੱਕ ਹੋਰ ਬੱਸ ਨਾਲ ਟਕਰਾ ਗਈ। ਬੱਸ ਕੰਡਕਟਰ ਓਬਲੇਸ਼ ਨੇ ਤੁਰੰਤ ਬੱਸ ਨੂੰ ਕਾਬੂ ਕਰ ਲਿਆ। ਉਸ ਨੇ ਬੱਸ ਰੋਕ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਓਬਲੇਸ਼ ਕੁਮਾਰ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸੜਕ ਦੇ ਇੱਕ ਪਾਸੇ ਝੁਕੀ ਹੋਈ ਸੀ। ਬੀਐੱਮਟੀਸੀ ਦੀ ਇੱਕ ਹੋਰ ਬੱਸ ਵੀ ਇਸ ਦੀ ਲਪੇਟ ਵਿੱਚ ਆ ਗਈ। ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਓਬਲੇਸ਼ ਨੇ ਬੱਸ ਨੂੰ ਤੁਰੰਤ ਰੋਕ ਲਿਆ। 

ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!

ਦੂਜੇ ਪਾਸੇ ਇਸ ਸਾਰੀ ਘਟਨਾ ਦੀ ਵੀਡੀਓ ਬੱਸ ਦੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਬੱਸ ਕੰਡਕਟਰ ਦੀ ਸਮੇਂ ਸਿਰ ਸਮਝਦਾਰੀ ਕਾਰਨ ਵੱਡਾ ਹਾਦਸਾ ਟਲ ਗਿਆ। ਬੀਐੱਮਟੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਬਹੁਤ ਦੁੱਖ ਹੈ ਕਿ 6 ਨਵੰਬਰ ਨੂੰ ਡਿਪੂ 40 ਦੇ ਡਰਾਈਵਰ ਕਿਰਨ ਕੁਮਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਇਸ ਘਟਨਾ ਤੋਂ ਬਾਅਦ ਬੀਐਮਟੀਸੀ ਨੇ ਡਰਾਈਵਰ ਕਿਰਨ ਕੁਮਾਰ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਤੋਂ ਇਲਾਵਾ ਨਿਗਮ ਨੇ ਪਰਿਵਾਰ ਨੂੰ ਸਹਾਇਤਾ ਅਤੇ ਮੁਆਵਜ਼ਾ ਦੇਣ ਦਾ ਵੀ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ - Date Of Birth ਤੋਂ ਜਾਣੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’, ਕਿੰਨਾ ਕਰੇਗਾ ਤੁਹਾਨੂੰ ‘ਪਿਆਰ’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News