ਗਰਮ ਪਾਣੀ ਪੀਣ ਦੀ ਪਾ ਲਓ ਆਦਤ, ਕਈ ਬੀਮਾਰੀਆਂ ਰਹਿਣਗੀਆਂ ਦੂਰ
Wednesday, Mar 25, 2020 - 07:23 PM (IST)
ਨਵੀਂ ਦਿੱਲੀ – ਸਵੇਰੇ ਉੱਠਦੇ ਹੀ ਗਰਮ ਪਾਣੀ ਪੀਣ ਦੇ ਕਈ ਫਾਇਦੇ ਦੱਸੇ ਗਏ ਹਨ। ਇਹ ਕੰਮ ਦਿਨ ਭਰ ਵੀ ਕੀਤਾ ਜਾ ਸਕਦਾ ਹੈ ਯਾਨੀ ਜਦੋਂ ਵੀ ਪਾਣੀ ਪੀਣ ਦਾ ਮਨ ਕਰੇ, ਮਾਮੂਲੀ ਕੋਸਾ ਪਾਣੀ ਪੀਓ। ਜੇ ਆਫਿਸ ਜਾਂਦੇ ਹੋ ਤਾਂ ਥਰਮਸ ’ਚ ਗਰਮ ਪਾਣੀ ਭਰ ਕੇ ਲੈ ਜਾ ਸਕਦੇ ਹੋ। ਸ਼ੁਰੂ ’ਚ ਅਜੀਬ ਲੱਗੇਗਾ ਪਰ ਇਸ ਦੀ ਆਦਤ ਪਾ ਲਓਗੇ ਤਾਂ ਕਈ ਬੀਮਾਰੀਆਂ ਤੋਂ ਬਚੇ ਰਹੋਗੇ। ਕੋਰੋਨਾ ਵਾਇਰਸ ਤੋਂ ਬਚਣ ਲਈ ਵੀ ਡਾਕਟਰ ਇਹੀ ਸਲਾਹ ਦੇ ਰਹੇ ਹਨ।
ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਸਿਹਤ ਦੇ ਰਾਜ ਦਾ ਖੁਲਾਸਾ ਕਰਦੇ ਹੋਏ ਦੱਸਿਆ ਸੀ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਨਿੰਬੂ ਮਿਲੇ ਗਰਮ ਪਾਣੀ ਨਾਲ ਕਰਦੀ ਹੈ। ਡਬਲਯੂ ਡਬਲਯੂ ਡਬਲਯੂ ਡਾਟ ਮਾਈ ਉਪਚਾਰ ਡਾਟ ਕਾਮ ਨਾਲ ਜੁੜੇ ਡਾ. ਲਕਸ਼ਮੀਦਾਤਾ ਸ਼ੁਕਲਾ ਮੁਤਾਬਕ ਗਰਮ ਪਾਣੀ ਪੀਣ ਦੇ ਕਈ ਫਾਇਦੇ ਹਨ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਜੇ ਕਿਸੇ ਨੂੰ ਬਦਹਜ਼ਮੀ ਰਹਿੰਦੀ ਹੈ ਤਾਂ ਸਵੇਰੇ ਉੱਠਦੇ ਹੀ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਰੀਰ ਦਾ ਤਾਪਮਾਨ ਵੱਧਦਾ ਹੈ ਅਤੇ ਪਸੀਨੇ ਦੇ ਨਾਲ ਹੀ ਪੇਸ਼ਾਬ ਰਾਹੀਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਨਿੰਬੂ ਅਤੇ ਸ਼ਹਿਦ ਮਿਲਾ ਕੇ ਵੀ ਇਸ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ।
ਗਰਮ ਪਾਣੀ ਪੀਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ। ਯਾਨੀ ਮਲ ਤਿਆਗਣ ’ਚ ਪ੍ਰੇਸ਼ਾਨੀ ਨਹੀਂ ਹੁੰਦੀ। ਇਹ ਸਥਿਤੀ ਸਰੀਰ ’ਚੋਂ ਕਈ ਬੀਮਾਰੀਆਂ ਦੂਰ ਕਰਦੀ ਹੈ। ਗਰਮ ਪਾਣੀ ਪਾਚਨ ਕਿਰਿਆ ਨੂੰ ਆਸਾਨ ਬਣਾਉਂਦਾ ਹੈ। ਇਕ ਖੋਜ ਮੁਤਾਬਕ ਭੋਜਨ ਤੋਂ ਬਾਅਦ ਜਦੋਂ ਠੰਡੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਭੋਜਨ ’ਚ ਸ਼ਾਮਲ ਤੱਤਾਂ, ਖਾਸ ਤੌਰ ’ਤੇ ਤੇਲਾਂ ਨੂੰ ਠੋਸ ਬਣਾ ਦਿੰਦਾ ਹੈ, ਜਿਸ ਨਾਲ ਇਨ੍ਹਾਂ ਦਾ ਪਾਚਨ ਮੁਸ਼ਕਲ ਹੋ ਜਾਂਦਾ ਹੈ। ਇਹ ਸਥਿਤੀ ਬਹੁਤ ਨੁਕਸਾਨਦੇਹ ਹੋ ਸਕਦੀ ਹੈ ਕਿਉਂਕਿ ਇਹ ਫੈਟ ਅੰਤੜੀਆਂ ’ਚ ਜੰਮ ਜਾਂਦੀ ਹੈ ਅਤੇ ਅੱਗੇ ਚੱਲ ਕੇ ਕੈਂਸਰ ਦਾ ਕਾਰਣ ਵੀ ਬਣਦੀ ਹੈ। ਗਰਮ ਪਾਣੀ ਪੀਣ ਨਾਲ ਇਨ੍ਹਾਂ ਸਥਿਤੀਆਂ ਤੋਂ ਬਚਿਆ ਜਾ ਸਕਦਾ ਹੈ।
ਨੱਕ ਅਤੇ ਗਲੇ ਦੀਆਂ ਬੀਮਾਰੀਆਂ ਹੁੰਦੀਆਂ ਹਨ ਦੂਰ
ਅੱਜਕਲ ਕੋਰੋਨਾ ਵਾਇਰਸ ਦੀ ਚਰਚਾ ਬਦਸਤੂਰ ਹੈ। ਇਸ ਬੀਮਾਰੀਆਂ ’ਚ ਵਾਇਰਸ ਸਾਹ ਤੰਤਰ ਯਾਨੀ ਨੱਕ ਅਤੇ ਮੂੰਹ ਨੂੰ ਨਿਸ਼ਾਨਾ ਬਣਾਉਂਦਾ ਹੈ। ਜੇ ਗਰਮ ਪਾਣੀ ਦਾ ਨਿਯਮਿਤ ਸੇਵਨ ਕੀਤਾ ਜਾਵੇ ਤਾਂ ਨੱਕ ਅਤੇ ਮੂੰਹ ’ਤੇ ਹੋਣ ਵਾਲੇ ਅਜਿਹੇ ਕਿਸੇ ਵੀ ਅਟੈਕਟ ਤੋਂ ਬਚਿਆ ਜਾ ਸਕਦਾ ਹੈ। ਗਰਮ ਪਾਣੀ ਪੀਣ ਨਾਲ ਫੇਫੜਿਆਂ ’ਚ ਜਮ੍ਹਾ ਕੱਫ ਨੂੰ ਬਾਹਰ ਕੱਢਣਾ ਸੌਖਾਲਾ ਹੋ ਜਾਂਦਾ ਹੈ।
ਅੱਜਕਲ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ’ਚ ਸ਼ਾਮਲ ਹੈ ਮੋਟਾਪਾ
ਡਬਲਯੂ ਡਬਲਯੂ ਡਬਲਯੂ ਮਾਈ ਉਪਚਾਰ ਡਾਟ ਕਾਮ ਨਾਲ ਜੁੜੇ ਡਾ. ਲਕਸ਼ਮੀ ਦੱਤਾ ਸ਼ੁਕਲਾ ਦੱਸਦੇ ਹਨ ਕਿ ਗਰਮ ਪਾਣੀ ਇਸ ਸਮੱਸਿਆ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਭਾਰ ਘੱਟ ਕਰਨ ਦਾ ਬਿਹਤਰੀਨ ਉਪਾਅ ਹੈ ਗਰਮ ਪਾਣੀ ’ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਨਾ। ਜੋ ਲੋਕ ਨਿਯਮਿਤ ਰੂਪ ਨਾਲ ਅਜਿਹਾ ਕਰਦੇ ਹਨ, ਉਨ੍ਹਾਂ ਦਾ ਸਰੀਰ ਛੇਤੀ ਬੁੱਢਾ ਨਹੀਂ ਹੁੰਦਾ ਹੈ।
ਔਰਤਾਂ ਲਈ ਬਹੁਤ ਕੰਮ ਦਾ ਹੈ ਇਹ ਨੁਸਖਾ
ਗਰਮ ਪਾਣੀ ਦਾ ਸੇਵਨ ਔਰਤਾਂ ਲਈ ਖਾਸ ਤੌਰ ’ਤੇ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਚਮੜੀ ’ਚ ਨਿਖਾਰ ਆਉਂਦਾ ਹੈ ਸਗੋਂ ਪੀਰੀਅਡਸ ਨੂੰ ਨਿਯਮਿਤ ਕਰਨ ’ਚ ਵੀ ਮਦਦ ਮਿਲਦੀ ਹੈ। ਗਰਮ ਪਾਣੀ ਪੀਰੀਅਡਸ ’ਚ ਹੋਣ ਵਾਲੀ ਜਕੜਨ ਦਾ ਵੀ ਇਲਾਜ ਕਰਦਾ ਹੈ। ਜੇ ਪੈਰਾਂ ’ਚ ਝਟਕੇ ਆਉਂਦੇ ਹਨ ਤਾਂ ਗਰਮ ਪਾਣੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਗਰਮ ਪਾਣੀ ਦਾ ਸੇਵਨ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਹੈ। ਪਾਣੀ ਬਹੁਤ ਹੀ ਹਲਕਾ ਗਰਮ ਹੋਣਾ ਚਾਹੀਦਾ ਹੈ। ਜਿਆਦਾ ਗਰਮ ਪਾਣੀ ਨਾਲ ਨੁਕਸਾਨ ਹੋ ਸਕਦਾ ਹੈ। ਸ਼ੁਰੂ ’ਚ ਪਾਚਨ ਵਿਗੜਨ ਦਾ ਖਤਰਾ ਰਹਿੰਦਾ ਹੈ।