ਦੁੱਧ ’ਚ ਸ਼ਹਿਦ ਪਾ ਕੇ ਪੀਓ, ਬੀਮਾਰੀਆਂ ਤੋਂ ਰਹੋ ਦੂਰ

Sunday, Dec 29, 2019 - 08:43 PM (IST)

ਦੁੱਧ ’ਚ ਸ਼ਹਿਦ ਪਾ ਕੇ ਪੀਓ, ਬੀਮਾਰੀਆਂ ਤੋਂ ਰਹੋ ਦੂਰ

ਨਵੀਂ ਦਿੱਲੀ (ਇੰਟ.)–ਦੁੱਧ ਪੀਣਾ ਸਿਹਤ ਲਈ ਫਾਇਦੇਮੰਦ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਪਰ ਦੁੱਧ ’ਚ ਜੇ ਸ਼ਹਿਦ ਮਿਲਾ ਕੇ ਪੀਤਾ ਜਾਵੇ ਤਾਂ ਇਹ ਕਈ ਗੁਣਾ ਜ਼ਿਆਦਾ ਫਾਇਦਾ ਪਹੁੰਚਾਏਗਾ। ਇਸ ਨਾਲ ਤੁਸੀਂ ਬੀਮਾਰੀਆਂ ਤੋਂ ਵੀ ਬਚੋਗੇ। ਇਹ ਹਨ ਦੁੱਧ ’ਚ ਸ਼ਹਿਦ ਪਾ ਕੇ ਪੀਣ ਦੇ 5 ਮੁੱਖ ਫਾਇਦੇ–
1. ਰੋਜ਼ਾਨਾ ਦੁੱਧ ਨਾਲ ਸ਼ਹਿਦ ਮਿਲਾ ਕੇ ਪੀਣਾ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਲਈ ਲਾਭਕਾਰੀ ਹੈ। ਇਹ ਦੋਵੇਂ ਤਰ੍ਹਾਂ ਦੀਆਂ ਸਮਰੱਥਾਵਾਂ ’ਚ ਵਾਧਾ ਕਰਨ ’ਚ ਸਹਾਇਕ ਹੈ।
2. ਜੇ ਨੀਂਦ ਨਾ ਆਉਣ ਜਾਂ ਘੱਟ ਨੀਂਦ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ ’ਚ ਸ਼ਹਿਦ ਪਾ ਕੇ ਪੀਓ, ਇਸ ਨਾਲ ਨੀਂਦ ਬਿਹਤਰ ਆਏਗੀ ਤੇ ਤੁਸੀਂ ਰਾਹਤ ਮਹਿਸੂਸ ਕਰੋਗੇ।
3. ਪਾਚਣ ਕਿਰਿਆ ਨੂੰ ਦਰੁਸਤ ਕਰਨ ਲਈ ਦੁੱਧ ’ਚ ਸ਼ਹਿਦ ਪਾ ਕੇ ਪੀਣਾ ਇਕ ਵਧੀਆ ਉਪਾਅ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।
4. ਦੁੱਧ ਤੁਹਾਨੂੰ ਪ੍ਰੋਟੀਨ ਤੇ ਕੈਲਸ਼ੀਅਮ ਤੋਂ ਇਲਾਵਾ ਕਈ ਜ਼ਰੂਰੀ ਪੌਸ਼ਕ ਤੱਤ ਦਿੰਦਾ ਹੈ ਤੇ ਸ਼ਹਿਦ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ’ਚ ਮਦਦ ਕਰਦਾ ਹੈ। ਦੋਵੇਂ ਮਿਲ ਕੇ ਇਕ ਸ਼ਾਨਦਾਰ ਸਿਹਤ ਬਦਲ ਸਾਬਤ ਹੁੰਦੇ ਹਨ।
5. ਤਣਾਅ ਦੂਰ ਕਰਨ ਲਈ ਇਹ ਇਕ ਵਧੀਆ ਉਪਾਅ ਹੈ। ਇਸ ਤੋਂ ਇਲਾਵਾ ਹਲਕੇ ਕੋਸੇ ਦੁੱਧ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਪ੍ਰਜਣਨ ਸਮਰੱਥਾ ਤੇ ਸ਼ੁਕਰਾਣੂਆਂ ਦੀ ਗਿਣਤੀ ’ਚ ਵਾਧਾ ਹੁੰਦਾ ਹੈ।


author

Sunny Mehra

Content Editor

Related News