DRI ਨੇ ਬੱਸ ''ਚੋਂ ਜ਼ਬਤ ਕੀਤਾ 24 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ, 5 ਲੋਕ ਗ੍ਰਿਫ਼ਤਾਰ
Wednesday, Dec 04, 2024 - 01:59 PM (IST)
ਮੁੰਬਈ (ਭਾਸ਼ਾ)- ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਹੈਦਰਾਬਾਦ ਤੋਂ ਤਸਕਰੀ ਕਰ ਕੇ ਇੱਥੇ ਲਿਆਂਦੇ ਜਾ ਰਹੇ 16 ਕਿਲੋਗ੍ਰਾਮ ਨਸ਼ੀਲੇ ਪਦਾਰਥ ਨੂੰ ਜ਼ਬਤ ਕਰ ਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ 24 ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦੋਸ਼ੀਆਂ ਕੋਲੋਂ 1.9 ਕਰੋੜ ਰੁਪਏ ਨਕਦ ਵੀ ਬਰਾਮਦ ਕੀਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਡੀ.ਆਰ.ਆਈ. ਦੀ ਮੁੰਬਈ ਟੀਮ ਨੇ 2 ਸ਼ੱਕੀਆਂ 'ਤੇ ਨਜ਼ਰ ਰੱਖੀ ਅਤੇ ਮੰਗਲਵਾਰ ਤੜਕੇ ਉਨ੍ਹਾਂ ਨੂੰ ਬੱਸ 'ਚ ਯਾਤਰਾ ਕਰਦੇ ਸਮੇਂ ਰੋਕ ਲਿਆ ਗਿਆ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਡੀ.ਆਰ.ਆਈ. ਦੇ ਅਧਿਕਾਰੀਆਂ ਨੇ 6 ਕਿਲੋਗ੍ਰਾਮ ਪਾਊਡਰ ਵਰਗਾ ਪਦਾਰਥ ਬਰਾਮਦ ਕੀਤਾ, ਜਾਂਚ ਤੋਂ ਬਾਅਦ ਇਸ ਦੇ ਨਸ਼ੀਲੇ ਪਦਾਰਥ ਹੋਣ ਦੀ ਪੁਸ਼ਟੀ ਹੋਈ। ਅਧਿਕਾਰੀ ਨੇ ਦੱਸਿਆ ਕਿ ਇਹ ਪਾਬੰਦੀਸ਼ੁਦਾ ਪਦਾਰਥ ਹੈਦਰਾਬਾਦ ਤੋਂ ਮੁੰਬਈ ਲਿਆਂਦਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਤੋਂ ਪੁੱਛ-ਗਿੱਛ ਤੋਂ ਬਾਅਦ ਡੀ.ਆਰ.ਆਈ. ਨੇ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 1.93 ਕਰੋੜ ਰੁਪਏ ਨਕਦ ਜ਼ਬਤ ਕੀਤੇ। ਅਧਿਕਾਰੀ ਨੇ ਦੱਸਿਆ ਕਿ ਸਾਰੇ 5 ਦੋਸ਼ੀਆਂ ਨੂੰ ਨਸ਼ੀਲੇ ਪਦਾਰਥ ਅਤੇ ਮਨੋਵਿਗਿਆਨਕ ਪਦਾਰਥ (ਐੱਨ.ਡੀ.ਪੀ.ਐੱਸ.) ਐਕਟ ਦੇ ਪ੍ਰਬੰਧਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8