ਜਗਨਨਾਥ ਮੰਦਰ ''ਚ ਸ਼ਰਧਾਲੂਆਂ ਲਈ ਲਾਗੂ ਹੋਵੇਗਾ ''ਡਰੈੱਸ ਕੋਡ'', ਇਸ ਕਾਰਨ ਲਿਆ ਗਿਆ ਫ਼ੈਸਲਾ
Tuesday, Oct 10, 2023 - 12:49 PM (IST)
ਪੁਰੀ (ਭਾਸ਼ਾ)- ਓਡੀਸ਼ਾ ਦੇ ਪੁਰੀ 'ਚ ਸਥਿਤ 12ਵੀਂ ਸਦੀ ਦੇ ਜਗਨਨਾਥ ਮੰਦਰ 'ਚ ਸ਼ਰਧਾਲੂਆਂ ਲਈ ਇਕ ਜਨਵਰੀ ਤੋਂ 'ਡਰੈੱਸ ਕੋਡ' ਲਾਗੂ ਹੋ ਜਾਵੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ। ਉਨ੍ਹਾਂ ਸੋਮਵਾਰ ਦੱਸਿਆ ਕਿ ਮੰਦਰ 'ਚ ਕੁਝ ਲੋਕਾਂ ਨੂੰ ਅਸ਼ਲੀਲ ਪਹਿਰਾਵੇ 'ਚ ਦੇਖੇ ਜਾਣ ਤੋਂ ਬਾਅਦ 'ਨੀਤੀ' ਉੱਪ-ਕਮੇਟੀ ਦੀ ਬੈਠਕ 'ਚ ਸ਼ਰਧਾਲੂਆਂ ਲਈ 'ਡਰੈੱਸ ਕੋਡ' ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ ਦੇ ਮੁਖੀ ਰੰਜਨ ਕੁਮਾਰ ਦਾਸ ਨੇ ਕਿਹਾ,''ਮੰਦਰ ਦੀ ਪਵਿੱਤਰਤਾ ਬਣਾਏ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਬਦਕਿਸਮਤੀ ਨਾਲ ਕੁਝ ਲੋਕ ਦੂਜੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾਂ ਮੰਦਰ ਆ ਜਾਂਦੇ ਹਨ।''
ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਭਲਕੇ ਹੋਣਗੇ ਬੰਦ, ਸ਼ਰਧਾਲੂਆਂ ਦਾ ਉਮੜਿਆ ਸੈਲਾਬ
ਉਨ੍ਹਾਂ ਕਿਹਾ,''ਕੁਝ ਲੋਕਾਂ ਨੂੰ ਮੰਦਰ 'ਚ ਪਾਟੀ ਜੀਨਸ, ਬਿਨਾਂ ਆਸਤੀਨ ਵਾਲੇ ਕੱਪੜੇ ਅਤੇ ਹਾਫ਼ ਪੈਂਟ ਪਾਈ ਦੇਖਿਆ ਗਿਆ, ਜਿਵੇਂ ਇਹ ਲੋਕ ਸਮੁੰਦਰ ਕਿਨਾਰੇ ਜਾਂ ਪਾਰਕ 'ਚ ਘੁੰਮ ਰਹੇ ਹੋਣ। ਮੰਦਰ 'ਚ ਭਗਵਾਨ ਰਹਿੰਦੇ ਹਨ, ਮੰਦਰ ਮਨੋਰੰਜਨ ਦਾ ਕੋਈ ਸਥਾਨ ਨਹੀਂ ਹੈ।'' ਉਨ੍ਹਾਂ ਅਨੁਸਾਰ ਮੰਦਰ 'ਚ ਆਉਣ ਲਈ ਜਲਦ ਹੀ ਕੱਪੜਿਆਂ 'ਤੇ ਫ਼ੈਸਲਾ ਲਿਆ ਜਾਵੇਗਾ। ਦਾਸ ਨੇ ਕਿਹਾ,''ਮੰਦਰ 'ਚ ਇਕ ਜਨਵਰੀ 2024 ਤੋਂ 'ਡਰੈੱਸ ਕੋਡ' ਲਾਗੂ ਕੀਤਾ ਜਾਵੇਗਾ। ਮੰਦਰ ਦੇ 'ਸਿੰਘ ਦੁਆਰ' 'ਤੇ ਤਾਇਨਾਤ ਸੁਰੱਖਿਆ ਕਰਮੀਆਂ ਅਤੇ ਮੰਦਰ ਦੇ ਅੰਦਰ ਸੇਵਕਾਂ ਨੂੰ ਡਰੈੱਸ ਕੋਡ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।'' ਉਨ੍ਹਾਂ ਕਿਹਾ ਕਿ ਮੰਦਰ ਪ੍ਰਸ਼ਾਸਨ ਮੰਗਲਵਾਰ ਤੋਂ ਸ਼ਰਧਾਲੂਆਂ ਨੂੰ 'ਡਰੈੱਸ ਕੋਡ' ਲਈ ਜਾਗਰੂਕ ਕਰੇਗਾ। ਦਾਸ ਨੇ ਕਿਹਾ ਕਿ ਹਾਫ਼-ਪੈਂਟ, ਸ਼ਾਰਟਸ, ਪਾਟੀ ਜੀਨਸ, ਸਕਰਟ ਅਤੇ ਬਿਨਾਂ ਆਸਤੀਨ ਵਾਲੇ ਕੱਪੜੇ ਪਹਿਨੇ ਲੋਕਾਂ ਨੂੰ ਮੰਦਰ 'ਚ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8