Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ ''ਚ ਹੋਵੇਗਾ ਵੱਡਾ ਬਦਲਾਅ

Wednesday, Aug 20, 2025 - 08:45 AM (IST)

Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ ''ਚ ਹੋਵੇਗਾ ਵੱਡਾ ਬਦਲਾਅ

ਨੈਸ਼ਨਲ ਡੈਸਕ : ਆਨਲਾਈਨ ਗੇਮਿੰਗ ਦੀ ਦੁਨੀਆ ਵਿੱਚ ਜਲਦੀ ਹੀ ਇੱਕ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ। ਕੇਂਦਰ ਸਰਕਾਰ ਸੱਟੇਬਾਜ਼ੀ ਅਤੇ ਜੂਏ ਨਾਲ ਸਬੰਧਤ ਆਨਲਾਈਨ ਪਲੇਟਫਾਰਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਨਵਾਂ "ਆਨਲਾਈਨ ਗੇਮਿੰਗ ਰੈਗੂਲੇਸ਼ਨ ਬਿੱਲ" ਤਿਆਰ ਕੀਤਾ ਜਾ ਰਿਹਾ ਹੈ, ਜਿਸਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਇਸਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦਾ ਉਦੇਸ਼ ਨਾ ਸਿਰਫ਼ ਗੇਮ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਹੈ, ਸਗੋਂ ਉਨ੍ਹਾਂ ਆਨਲਾਈਨ ਗੇਮਿੰਗ ਐਪਸ ਅਤੇ ਵੈੱਬਸਾਈਟਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਵੀ ਹੈ, ਜੋ ਨੌਜਵਾਨਾਂ ਨੂੰ ਸੱਟੇਬਾਜ਼ੀ ਦੀ ਲਤ ਵਿੱਚ ਧੱਕ ਰਹੀਆਂ ਹਨ।

ਪੜ੍ਹੋ ਇਹ ਵੀ - Flight ਦੀ ਟਾਇਲਟ 'ਚ ਔਰਤ ਨਾਲ ਕੋ-ਪਾਇਲਟ ਨੇ ਕਰ 'ਤਾ ਅਜਿਹਾ ਕਾਂਡ, ਸੁਣ ਕਹੋਗੇ Oh My God

Dream11 ਵਰਗੇ ਫੈਂਟਸੀ ਸਪੋਰਟਸ ਪਲੇਟਫਾਰਮ
ਦੱਸ ਦੇਈਏ ਕਿ ਇਹ ਬਿੱਲ ਸਿੱਧੇ ਤੌਰ 'ਤੇ ਉਨ੍ਹਾਂ ਐਪਸ ਨੂੰ ਨਿਸ਼ਾਨਾ ਬਣਾਏਗਾ, ਜੋ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਇਸ ਵਿੱਚ Dream11 ਵਰਗੇ ਫੈਂਟਸੀ ਸਪੋਰਟਸ ਪਲੇਟਫਾਰਮਾਂ ਦੇ ਸਭ ਤੋਂ ਵੱਡੇ ਨਾਮ ਸ਼ਾਮਲ ਹੋ ਸਕਦੇ ਹਨ। ਹੁਣ ਸਵਾਲ ਇਹ ਹੈ ਕਿ ਕੀ ਆਨਲਾਈਨ ਗੇਮਿੰਗ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਵੀ ਸਜ਼ਾ ਮਿਲੇਗੀ? ਕੀ Dream11 'ਤੇ ਵੀ ਪਾਬੰਧੀ ਲੱਗਾ ਦਿੱਤੀ ਜਾਵੇਗੀ? ਦੂਜੇ ਪਾਸੇ ਆਨਲਾਈਨ ਗੇਮਿੰਗ ਵਿੱਚ ਸੱਟੇਬਾਜ਼ੀ ਨੂੰ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਜਾਵੇਗਾ ਅਤੇ ਇਸ ਦੇ ਤਹਿਤ ਸੱਤ ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ - ਫਲਾਇਟ ਵਾਂਗ ਹੁਣ ਰੇਲ ਗੱਡੀ 'ਚ ਵੀ ਲੈ ਜਾ ਸਕੋਗੇ ਸਿਰਫ਼ ਇੰਨੇ ਬੈਗ, ਆ ਗਈ ਨਵੀਂ ਪਾਲਸੀ

ਕੀ Dream11 ਵਰਗੇ ਐਪ ਹੋਣਗੇ ਬੈਨ?
ਜਦੋਂ ਤੋਂ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਖ਼ਬਰ ਆਈ ਹੈ, ਲੋਕ ਸੋਸ਼ਲ ਮੀਡੀਆ 'ਤੇ ਕਈ ਸਵਾਲ ਪੁੱਛ ਰਹੇ ਹਨ। ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਕੀ ਇਸ ਨਾਲ ਡ੍ਰੀਮ-11 ਵਰਗੀਆਂ ਆਨਲਾਈਨ ਗੇਮਾਂ ਵੀ ਬੰਦ ਹੋ ਜਾਣਗੀਆਂ? ਇਸ ਦਾ ਸਿੱਧਾ ਜਵਾਬ ਬਿੱਲ ਪੇਸ਼ ਹੋਣ ਤੋਂ ਬਾਅਦ ਮਿਲੇਗਾ ਪਰ ਵਿਵਸਥਾਵਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਪੈਸੇ ਦਾ ਨਿਵੇਸ਼ ਕਰਕੇ ਖੇਡਣ ਵਾਲੀਆਂ ਸਾਰੀਆਂ ਐਪਾਂ ਬੰਦ ਹੋਣ ਜਾ ਰਹੀਆਂ ਹਨ। ਕ੍ਰਿਕਟ ਅਤੇ ਹੋਰ ਖੇਡਾਂ ਲਈ ਬਹੁਤ ਸਾਰੀਆਂ ਅਜਿਹੀਆਂ ਐਪਾਂ ਹਨ, ਜਿਨ੍ਹਾਂ ਵਿੱਚ ਟੀਮ ਬਣਾਉਣ ਲਈ ਪੈਸੇ ਲਗਾਉਣੇ ਪੈਂਦੇ ਹਨ। ਇਸ ਦੇ ਨਾਲ ਹੀ ਬਿੱਲ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਵਾਲੀਆਂ ਐਪਾਂ ਬੰਦ ਕਰ ਦਿੱਤੀਆਂ ਜਾਣਗੀਆਂ। ਅਜਿਹੀ ਸਥਿਤੀ ਵਿੱਚ, ਪੂਰੀ ਸੰਭਾਵਨਾ ਹੈ ਕਿ ਡ੍ਰੀਮ-11 ਵਰਗੇ ਐਪਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।

ਪੜ੍ਹੋ ਇਹ ਵੀ - ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ! ਵਿਦਿਆਰਥੀਆਂ ਦੀ ਹਾਜ਼ਰੀ 'ਤੇ ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ

7 ਸਾਲ ਦੀ ਕੈਦ ਤੇ 10 ਲੱਖ ਦਾ ਜੁਰਮਾਨਾ
ਦੱਸ ਦੇਈਏ ਕਿ ਸਰਕਾਰ ਸੱਟੇਬਾਜ਼ੀ ਅਤੇ ਜੂਏ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਪਾਉਣ ਦੀ ਯੋਜਨਾ ਬਣਾ ਰਹੀ ਹੈ। ਨਵੇਂ ਕਾਨੂੰਨ ਦੇ ਤਹਿਤ ਜੇਕਰ ਕੋਈ ਵਿਅਕਤੀ ਆਨਲਾਈਨ ਸੱਟੇਬਾਜ਼ੀ ਜਾਂ ਸੰਬੰਧਿਤ ਪਲੇਟਫਾਰਮ ਚਲਾਉਂਦਾ ਹੈ, ਤਾਂ ਉਸਨੂੰ ਵੱਧ ਤੋਂ ਵੱਧ 7 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਨਿਯਮ ਨਾ ਸਿਰਫ਼ ਉਪਭੋਗਤਾਵਾਂ 'ਤੇ ਲਾਗੂ ਹੋਵੇਗਾ, ਸਗੋਂ ਇਨ੍ਹਾਂ ਐਪਸ ਨਾਲ ਜੁੜੇ ਪ੍ਰਮੋਟਰਾਂ, ਮਸ਼ਹੂਰ ਹਸਤੀਆਂ ਅਤੇ ਕੰਪਨੀਆਂ 'ਤੇ ਵੀ ਲਾਗੂ ਹੋਵੇਗਾ।

ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

ਮਸ਼ਹੂਰ ਹਸਤੀਆਂ ਦੇ ਪ੍ਰਚਾਰ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਸੇਲਿਬ੍ਰਿਟੀ, ਪ੍ਰਭਾਵਕ ਜਾਂ ਜਨਤਕ ਸ਼ਖਸੀਅਤ ਜੂਏ ਨਾਲ ਸਬੰਧਤ ਗੇਮਿੰਗ ਐਪਸ ਨੂੰ ਉਤਸ਼ਾਹਿਤ ਕਰਦਾ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਕਦਮ ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।

ਪੜ੍ਹੋ ਇਹ ਵੀ - ਹੁਣ ਹਵਾਈ ਅੱਡੇ 'ਤੇ ਖੁੱਲ੍ਹਣਗੇ ਬਾਰ! ਸਿਰਫ਼ ਇਸ ਸ਼ਹਿਰ 'ਚ NO ਐਂਟਰੀ, ਜਾਣੋ ਕਿਉਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News