DRDO ਬਣਾ ਰਿਹੈ ਹਾਈਪਰਸੋਨਿਕ ਹਥਿਆਰ ਤੇ ਮਿਜ਼ਾਈਲ, ਦੁਸ਼ਮਣਾਂ ਦਾ ਕੰਮ ਕਰੇਗਾ ਤਮਾਮ

10/22/2019 1:49:36 PM

ਨਵੀਂ ਦਿੱਲੀ— ਭਵਿੱਖ ਵਿਚ ਜੰਗ ਦੀ ਤਿਆਰੀ ਦੇ ਲਿਹਾਜ਼ ਨਾਲ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਹਾਈਪਰਸੋਨਿਕ ਹਥਿਆਰ ਅਤੇ ਮਿਜ਼ਾਈਲ ਬਣਾਉਣ 'ਚ ਜੁੱਟ ਗਿਆ ਹੈ। ਡੀ. ਆਰ. ਡੀ. ਓ. ਜਿਸ ਹਾਈਪਰਸੋਨਿਕ ਹਥਿਆਰ ਅਤੇ ਮਿਜ਼ਾਈਲ ਬਣਾਉਣ ਦੀ ਗੱਲ ਕਰ ਰਿਹਾ ਹੈ, ਉਸ ਦੀ ਗਤੀ ਆਵਾਜ਼ ਤੋਂ ਪੰਜ ਗੁਣਾ ਵਧ ਹੈ ਅਤੇ ਉਹ ਇਕ ਸੈਕਿੰਡ 'ਚ ਇਕ ਮੀਲ ਤੋਂ ਕੁਝ ਵਧ ਦੀ ਦੂਰੀ ਤੈਅ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਛੇਤੀ ਹੀ ਇਸ ਦਾ ਉਦਘਾਟਨ ਕਰਨਗੇ। ਹਾਈਪਰਸੋਨਿਕ ਮਿਜ਼ਾਈਲ ਆਪਣੀ ਗਤੀ ਨੂੰ ਲੈ ਕੇ ਲਾਜਵਾਬ ਹੈ। 

ਡੀ. ਆਰ. ਡੀ. ਓ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਿਜ਼ਾਈਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਸਾਨੀ ਨਾਲ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਚਕਮਾ ਦੇ ਕੇ ਟੀਚੇ ਨੂੰ ਭੇਦ ਦੇਵੇਗੀ। ਇਸ ਦੇ ਜ਼ਰੀਏ ਲੰਬੀ ਦੂਰੀ ਤਕ ਪਰਮਾਣੂ ਅਤੇ ਰਿਵਾਇਤੀ ਹਥਿਆਰ ਭੇਜੇ ਜਾ ਸਕਣਗੇ। ਇਨ੍ਹਾਂ ਮਿਜ਼ਾਈਲਾਂ ਨੂੰ ਮਾਰ ਡਿਗਾਉਣਾ ਅਤੇ ਇਨ੍ਹਾਂ ਦਾ ਪਿਛਾ ਕਰ ਸਕਣਾ ਸੰਭਵ ਨਹੀਂ ਹੋਵੇਗਾ। ਇਸ ਤਰ੍ਹਾਂ ਦੀ ਮਿਜ਼ਾਈਲ ਦੇ ਵਿਕਾਸ ਨਾਲ ਭਵਿੱਖ ਵਿਚ ਜੰਗ 'ਚ ਹਾਈਪਰਸੋਨਿਕ ਮਿਜ਼ਾਈਲ ਦੀ ਵੱਡੀ ਭੂਮਿਕਾ ਹੋਵੇਗੀ।


Tanu

Content Editor

Related News