ਦ੍ਰੌਪਦੀ ਮੁਰਮੂ ਜਾਂ ਯਸ਼ਵੰਤ ਸਿਨਹਾ, ਕੌਣ ਹੋਵੇਗਾ ਭਾਰਤ ਦਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਅੱਜ
Thursday, Jul 21, 2022 - 10:24 AM (IST)
ਨਵੀਂ ਦਿੱਲੀ– ਭਾਰਤ ਦਾ 15ਵਾਂ ਰਾਸ਼ਟਰਪਤੀ ਕੌਣ ਹੋਵੇਗਾ, ਇਸ ਦਾ ਫ਼ੈਸਲਾ ਅੱਜ ਹੋਵੇਗਾ। ਰਾਸ਼ਟਰਪਤੀ ਚੋਣਾਂ ਲਈ ਵੋਟਿੰਗ 18 ਜੁਲਾਈ ਨੂੰ ਹੋਈ ਸੀ ਅਤੇ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਸੰਸਦ ਭਵਨ ’ਚ 11 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਦੱਸਣਯੋਗ ਹੈ ਕਿ ਇਸ ਵਾਰ ਰਾਸ਼ਟਰਪਤੀ ਚੋਣਾਂ ’ਚ ਨੈਸ਼ਨਲ ਡੈਮਕ੍ਰੋਟਿਕ ਅਲਾਇੰਸ (NDA) ਉਮੀਦਵਾਰ ਦ੍ਰੌਪਦੀ ਮੁਰਮੂ ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਹਨਾ ਵਿਚਾਲੇ ਸਿੱਧਾ ਮੁਕਾਬਲਾ ਹੈ।
ਇਹ ਵੀ ਪੜ੍ਹੋ- ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ, PM ਮੋਦੀ ਨੇ ਪਾਈ ਵੋਟ
ਰਾਸ਼ਟਰਪਤੀ ਚੋਣਾਂ ਲਈ ਸੰਸਦ ਭਵਨ, ਸੂਬਾ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਾਂ ਪਈਆਂ ਸਨ। ਵੋਟਿੰਗ ਤੋਂ ਬਾਅਦ ਦੇਸ਼ ਭਰ ਦੇ ਸਾਰੇ ਵੋਟਿੰਗ ਕੇਂਦਰਾਂ ਤੋਂ ਵੋਟ ਪੇਟੀਆਂ ਇੱਥੇ ਸੰਸਦ ਭਵਨ ਲਿਆਂਦੀਆਂ ਗਈਆਂ, ਜਿੱਥੇ ਅੱਜ ਯਾਨੀ ਕਿ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਸਵੇਰੇ 11 ਵਜੇ ਸੰਸਦ ਭਵਨ ਦੇ ਕਮੇਟੀ ਰੂਮ ਨੰਬਰ-63 ’ਚ ਹੋਵੇਗੀ। ਚੋਣ ਕਮਿਸ਼ਨ ਮੁਤਾਬਕ ਇਸ ਵਾਰ ਰਾਸ਼ਟਰਪਤੀ ਚੋਣਾਂ ’ਚ ਕੁੱਲ 4,796 ਵੋਟਰ ਸਨ, ਜਿਨ੍ਹਾਂ ’ਚੋਂ 99 ਫ਼ੀਸਦੀ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ- ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਹੋਣਗੇ NDA ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ