ਕਸ਼ਮੀਰ ਘਾਟੀ 'ਚ ਠੰਡ ਜਾਰੀ, ਸਾਇਬੇਰੀਆ ਤੋਂ ਬਾਅਦ ਦਰਾਸ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਠੰਡਾ ਸਥਾਨ

Thursday, Dec 30, 2021 - 09:53 AM (IST)

ਕਸ਼ਮੀਰ ਘਾਟੀ 'ਚ ਠੰਡ ਜਾਰੀ, ਸਾਇਬੇਰੀਆ ਤੋਂ ਬਾਅਦ ਦਰਾਸ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਠੰਡਾ ਸਥਾਨ

ਸ਼੍ਰੀਨਗਰ (ਭਾਸ਼ਾ)- ਕਸ਼ਮੀਰ ਘਾਟੀ 'ਚ ਹੇਠਲਾ ਤਾਪਮਾਨ ਬੁੱਧਵਾਰ ਨੂੰ ਠੰਡ ਬਿੰਦੂ ਤੋਂ ਹੇਠਾਂ ਦਰਜ ਕੀਤਾ ਗਿਆ ਅਤੇ ਇੱਥੇ ਹੱਡ ਕੰਬਾਉਣ ਵਾਲੀ ਠੰਡ ਜਾਰੀ ਹੈ। ਉੱਥੇ ਹੀ ਪ੍ਰਸਿੱਧ ਸਕੀ ਰਿਜ਼ਾਰਟ ਗੁਲਮਾਰਗ 'ਚ ਬੁੱਧਵਾਰ ਨੂੰ ਹੇਠਲਾ ਤਾਪਮਾਨ ਮਾਈਨਸ 10.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਇਸ ਮੌਸਮ ਦਾ ਸਭ ਤੋਂ ਠੰਡਾ ਦਿਨ ਰਿਹਾ।

ਇਹ ਵੀ ਪੜ੍ਹੋ : ਤਿੰਨ ਤਲਾਕ ਪੀੜਤਾ ਦਾ PM ਮੋਦੀ ਨੇ ਵਧਾਇਆ ਹੌਂਸਲਾ, ਜ਼ਿੰਦਗੀ 'ਚ ਤਰੱਕੀ ਲਈ ਦਿੱਤਾ ਇਹ ਮੰਤਰ

ਮੌਸਮ ਵਿਭਾਗ ਨੇ ਕਸ਼ਮੀਰ ਘਾਟੀ ਅਤੇ ਲੱਦਾਖ 'ਚ ਖੁਸ਼ਕ ਮੌਸਮ ਅਤੇ ਦਿਨ 'ਚ ਗਰਮ ਤੇ ਰਾਤ 'ਚ ਕੜਾਕੇ ਦੀ ਠੰਡ ਦਾ ਅੰਦਾਜ਼ਾ ਜਤਾਇਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਗਰਮ ਰਾਜਧਾਨੀ ਸ਼੍ਰੀਨਗਰ 'ਚ ਹੇਠਲਾ ਤਾਪਮਾਨ ਮਾਈਨਸ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਉੱਤਰ ਕਸ਼ਮੀਰ 'ਚ ਗੁਲਮਰਗ ਬਰਫ਼ ਦੀ ਮੋਟੀ ਚਾਦਰ 'ਤੇ ਢੱਕਿਆ ਹੋਇਾ ਹੈ ਅਤੇ ਨਵੇਂ ਸਾਲ ਤੋਂ ਪਹਿਲਾਂ ਸੈਲਾਨੀਆਂ ਨਾਲ ਗੁਲਜਾਰ ਹੈ। ਉੱਥੇ ਹੀ ਕਾਰਗਿਲ 'ਚ ਹੇਠਲਾ ਤਾਪਮਾਨ ਮਾਈਨਸ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਇਬੇਰੀਆ ਤੋਂ ਬਾਅਦ ਦਰਾਸ ਦੁਨੀਆ ਦਾ ਦੂਜਾ ਸਭ ਤੋਂ ਠੰਡਾ ਸਥਾਨ ਹੈ, ਜਿੱਥੇ ਹੇਠਲਾ ਤਾਪਮਾਨ ਮਾਈਨਸ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News